05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਖ਼ੂਨ ਦੇ ਰਿਸ਼ਤੇ 'ਚ ਮੁਫ਼ਤ ਰਜਿਸਟਰੀ ਦੀ ਸਹੂਲਤ ਜਗਰਾਉਂ 'ਚ ਨਹੀਂ ਲਾਗੂ

ਅਜੀਤ ਡੈਸਕ 20-06-2025
ਜਗਰਾਉਂ, 19 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਸੂਬਾ ਸਰਕਾਰ ਵਲੋਂ ਪੰਜਾਬ ਭਰ ਵਿਚ ਖ਼ੂਨ ਦੇ ਰਿਸ਼ਤਿਆਂ ਵਿਚ ਮੁਫ਼ਤ ਜਾਇਦਾਦ ਤਬਦੀਲ ਕਰਨ ਦੀ ਸਹੂਲਤ 'ਤੇ ਵਸੀਕਾ ਲਿਖਣ ਦੀ ਨਿਯਮਿਤ ਫ਼ੀਸ ਜਗਰਾਉਂ ਵਿਚ 'ਲਾਗੂ' ਨਹੀਂ ਹੈ | ਇਥੇ ਬਹੁਗਿਣਤੀ ਰਜਿਸਟਰੀਆਂ ਲਿਖਣ ਵਾਲੇ ਲੋਕਾਂ ਨੂੰ ਦਿਨ-ਦਿਹਾੜੇ ਲੁੱਟ ਰਹੇ ਹਨ | 'ਅਜੀਤ' ਵਲੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਸਰਕਾਰ ਵਲੋਂ ਸਖ਼ਤੀ ਨਾਲ ਹੁਕਮ ਕੀਤੇ ਗਏ ਹਨ ਕਿ ਤਬਦੀਲ ਮਲਕੀਅਤ ਦੀ ਲਿਖਾਈ 500 ਰੁਪਏ ਲਈ ਜਾ ਸਕਦੀ ਹੈ ਜਦੋਂਕਿ ਸਰਕਾਰੀ ਫ਼ੀਸ ਸਿਰਫ਼ 1800 ਰੁਪਏ ਹੈ | ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਖ਼ੂਨ ਦੇ ਰਿਸ਼ਤੇ ਵਿਚ ਅਰਬਾਂ ਰੁਪਏ ਦੀ ਜਾਇਦਾਦ ਦੀ ਵੀ ਸਰਕਾਰੀ ਫ਼ੀਸ 1800 ਰੁਪਏ ਹੀ ਲੱਗਣੀ ਹੈ | ਪਿਛਲੇ ਤਿੰਨ ਸਾਲ ਦੌਰਾਨ ਤਬਦੀਲ ਮਲਕੀਅਤ ਦੀਆਂ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਨਾਲ ਰਾਬਤਾ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਤੋਂ 20 ਹਜ਼ਾਰ ਰੁਪਏ ਤੱਕ ਵਸੂਲ ਕੀਤੇ ਜਾ ਰਹੇ ਹਨ | ਪਿੰਡ ਮਾਣੂੰਕੇ ਵਾਸੀ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਦੇ ਨਾਮ ਘਰ ਦੀ ਰਜਿਸਟਰੀ ਕਰਵਾਈ ਸੀ, ਜਿਸ ਦਾ ਵਸੀਕਾ ਨਵੀਸ ਨੇ 8500 ਰੁਪਏ ਲੈ ਲਏ | ਫਾਰਮਰ ਲੀਗਲ ਏਡ ਸੁਸਾਇਟੀ ਨਾਮੀ ਸਮਾਜ ਸੇਵੀ ਸੰਸਥਾ ਵਲੋਂ ਮੁੱਦਾ ਚੁੱਕਣ 'ਤੇ ਇਹ ਵਸੀਕਾ ਨਵੀਸ ਮਾਣੂੰਕੇ ਜਾ ਕੇ 6500 ਰੁਪਏ ਵਾਪਸ ਕਰ ਆਇਆ | ਹਾਲ ਵਿਚ ਹੀ ਸ਼ਹਿਰ ਦੀ ਦੁੱਧ ਦਾ ਕੰਮ ਕਰਨ ਵਾਲੀ ਫਰਮ ਦੇ ਮਾਲਕ ਨੇ ਆਪਣੀ ਦੁਕਾਨ ਤੇ ਮਕਾਨ ਦੀ ਤਬਦੀਲ ਮਲਕੀਅਤ ਆਪਣੀ ਪਤਨੀ ਦੇ ਨਾਮ ਕਰਵਾਈ, ਜਿਸ ਦਾ ਇਕ 'ਸਾਥੀ' ਰਜਿਸਟਰੀਆਂ ਲਿਖਣ ਵਾਲੇ ਵਲੋਂ 15 ਹਜ਼ਾਰ ਰੁਪਇਆ ਵਸੂਲ ਲਿਆ ਗਿਆ | ਇਸ ਵਿਅਕਤੀ ਨੇ ਦੱਸਿਆ ਕਿ ਵਸੀਕਾ ਨਵੀਸ ਨੇ ਸਪੱਸ਼ਟ ਕਿਹਾ ਕਿ '8 ਹਜ਼ਾਰ ਵੱਡੇ ਸਾਹਿਬ ਨੂੰ ਜਾਣਾ ਤੇ 2 ਹਜ਼ਾਰ ਕਲਰਕਾਂ ਨੂੰ ' | ਕਰੀਬ 32 ਹੋਰ ਲੋਕਾਂ ਨੇ ਪੁਸ਼ਟੀ ਕੀਤੀ ਕਿ ਤਬਦੀਲ ਮਲਕੀਅਤ ਦੀ ਰਜਿਸਟਰੀ ਦਾ ਸਾਡੇ ਕੋਲੋਂ 8 ਹਜ਼ਾਰ ਤੋਂ 25 ਹਜ਼ਾਰ ਰੁਪਏ ਤੱਕ ਵਸੂਲੇ ਗਏ ਹਨ | ਸੰਪਰਕ ਕਰਨ 'ਤੇ ਤਹਿਸੀਲਦਾਰ ਵਰਿੰਦਰ ਭਾਟੀਆ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਰਜਿਸਟਰੀਆਂ ਆਨਲਾਇਨ ਕਰ ਦਿੱਤੀਆਂ ਹਨ, ਹੁਣ ਹਰ ਕੋਈ ਆਪਣੀ ਰਜਿਸਟਰੀ ਆਪ ਲਿਖ ਸਕਦਾ ਹੈ | ਇਸ ਨਾਲ ਸਾਰੀਆਂ ਬੁਰਾਈਆਂ ਖ਼ਤਮ ਹੋ ਜਾਣਗੀਆਂ | ਏ.ਡੀ.ਸੀ ਕੁਲਪ੍ਰੀਤ ਸਿੰਘ ਨੇ ਆਖਿਆ ਕਿ ਉਹ ਲੁਧਿਆਣਾ ਜ਼ਿਮਨੀ ਚੋਣ 'ਚ ਤਾਇਨਾਤ ਹਨ | ਦੂਜੇ ਪਾਸੇ ਰਾਏਕੋਟ ਤਹਿਸੀਲ ਵਿਚ ਤਬਦੀਲ ਮਲਕੀਅਤ ਦਾ ਰੇਟ ਘੱਟ ਦੱਸਿਆ ਜਾ ਰਿਹਾ ਹੈ | ਪਤਾ ਲੱਗਾ ਹੈ ਕਿ ਇਸ ਤਹਿਸੀਲ ਵਿਚ ਤਬਦੀਲ ਮਲਕੀਅਤ ਲਗਪਗ 4500 ਰੁਪਏ ਵਿਚ ਹੋ ਜਾਂਦੀ ਹੈ ਜਦੋਂਕਿ ਸਿੱਧਵਾਂ ਬੇਟ ਤਹਿਸੀਲ ਵਿਚ ਕੋਈ ਇਕ ਰੇਟ ਨਹੀਂ ਹੈ |
ਪਿਛਲੀ ਖ਼ਬਰ ਮੋਟਰਸਾਈਕਲ 'ਤੇ ਸਵਾਰ ਦੋ ਲੁੁਟੇਰੇ ਥਾਣਾ ਸਿੱਧਵਾਂ ਬੇਟ ਕੋਲ ਜਾਂਦੇ ਵਿਅਕਤੀ ਦਾ ਪਰਸ ਝਪਟ ਕੇ ਫ਼ਰਾਰ ਅਗਲੀ ਖ਼ਬਰ 60 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ, ਦੋ ਵੱਖ-ਵੱਖ ਮਾਮਲੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।