05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮੋਟਰਸਾਈਕਲ 'ਤੇ ਸਵਾਰ ਦੋ ਲੁੁਟੇਰੇ ਥਾਣਾ ਸਿੱਧਵਾਂ ਬੇਟ ਕੋਲ ਜਾਂਦੇ ਵਿਅਕਤੀ ਦਾ ਪਰਸ ਝਪਟ ਕੇ ਫ਼ਰਾਰ

ਅਜੀਤ ਡੈਸਕ 20-06-2025
ਸਿੱਧਵਾਂ ਬੇਟ, 19 ਜੂਨ (ਜਸਵੰਤ ਸਿੰਘ ਸਲੇਮਪੁਰੀ)-ਸੱਚਮੁੱਚ ਹੀ ਬੇਟ ਇਲਾਕੇ ਵਿਚ ਬੇਖੌਫ ਚੋਰਾਂ ਦੇ ਹੌਂਸਲੇ ਸੱਤ ਅਸਮਾਨਾਂ 'ਤੇ ਚੜ੍ਹੇ ਹੋਏ ਹਨ ਅਤੇ ਉਨ੍ਹਾਂ ਨੂੰ ਨਾ ਤਾਂ ਪੁਲਿਸ ਦਾ ਡਰ ਹੈ ਅਤੇ ਨਾ ਹੀ ਆਮ ਲੋਕਾਂ ਦਾ | ਚੋਰ ਸੰਘਣੀ ਵਸੋਂ ਵਾਲੇ ਇਲਾਕੇ ਅੰਦਰ ਵੀ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ | ਲੰਘੇ ਦਿਨੀਂ ਵੀ ਦਿਨ-ਦਿਹਾੜੇ ਹੀ ਲਾਗਲੇ ਪਿੰਡ ਲੀਲਾਂ ਮੇਘ ਸਿੰਘ ਦਾ ਇਕ ਵਿਅਕਤੀ ਤੇਜਿੰਦਰ ਸਿੰਘ ਪੁੱਤਰ ਜੀਤ ਸਿੰਘ ਸਥਾਨਕ ਕਸਬੇ ਅੰਦਰੋਂ ਖ਼ਰੀਦਦਾਰੀ ਕਰਕੇ ਸਿੱਧਵਾਂ ਬੇਟ-ਜਗਰਾਉਂ ਮੁੱਖ ਮਾਰਗ ਰਾਹੀਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਜਦੋਂ ਉਹ ਥਾਣਾ ਸਿੱਧਵਾਂ ਬੇਟ ਦੇ ਕੋਲ ਪੁੱਜਾ ਤਾਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਦਾ ਬਟੂਆ ਝਪਟ ਲਿਆ ਅਤੇ ਅਰਾਮ ਨਾਲ ਫ਼ਰਾਰ ਹੋ ਗਏ | ਜਿਸ ਨੇ ਤੁਰੰਤ ਥਾਣਾ ਸਿੱਧਵਾਂ ਬੇਟ ਨੂੰ ਸੂਚਿਤ ਕੀਤਾ | ਪੁਲਿਸ ਨੇ ਤੁਰੰਤ ਥਾਣੇ ਕੋਲ ਲੱਗੇ ਕੈਮਰਿਆਂ ਦੀ ਫੁਟੇਜ਼ ਖੰਗਾਲ ਕੇ ਇੰਨ੍ਹਾਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਥਾਣਾ ਮੁਖੀ ਇੰਸ. ਹੀਰਾ ਸਿੰਘ ਨੇ ਦੱਸਿਆ ਕਿ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਕੋਚਿੰਗ ਲੈ ਜਸਨੀਤ ਸਿੰਘ ਧਨੋਆ ਨੇ 6.5 ਬੈਂਡ ਲਏ ਅਗਲੀ ਖ਼ਬਰ ਖ਼ੂਨ ਦੇ ਰਿਸ਼ਤੇ 'ਚ ਮੁਫ਼ਤ ਰਜਿਸਟਰੀ ਦੀ ਸਹੂਲਤ ਜਗਰਾਉਂ 'ਚ ਨਹੀਂ ਲਾਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।