05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸ੍ਰੀ ਅਮਰਨਾਥ ਯਾਤਰਾ ਦੇ 26ਵੇਂ ਸਾਲਾਨਾ ਭੰਡਾਰੇ ਲਈ ਰਾਸ਼ਨ ਸਮੱਗਰੀ ਭੇਜੀ

ਅਜੀਤ ਡੈਸਕ 20-06-2025
ਰਾਏਕੋਟ 19 ਜੂਨ (ਸੁਸ਼ੀਲ)-ਸ੍ਰੀ ਮਹਾਂਦੇਵ ਸਮਾਜ ਸੁਧਾਰ ਸਭਾ ਬਟਾਲਾ ਦੀ ਰਾਏਕੋਟ ਇਕਾਈ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਨਗਰ ਨਿਵਾਸੀ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਸ੍ਰੀ ਅਮਰਨਾਥ ਯਾਤਰਾ ਦੌਰਾਨ ਬਾਲਟਾਲ ਵਿਖੇ ਲਗਾਏ ਜਾਣ ਵਾਲੇ 26ਵੇਂ ਸਾਲਾਨਾ ਭੰਡਾਰੇ ਲਈ ਇਕੱਠੀ ਕੀਤੀ ਗਈ ਰਾਸ਼ਨ ਸਮੱਗਰੀ ਦਾ ਟੈਂਪੂ ਸਮੂਹ ਸਭਾ ਦੇ ਮੈਂਬਰਾਂ ਵਲੋਂ ਹਰ ਹਰ ਮਹਾਦੇਵ ਦੇ ਜੈਕਾਰਿਆਂ ਦੀ ਗੂੰਜ ਹੇਠ ਅੱਜ ਸਥਾਨਕ ਸ਼ਿਵ ਮੰਦਰ ਬਗੀਚੀ ਤੋਂ ਬਾਲਟਾਲ (ਕਸ਼ਮੀਰ) ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਰਾਏਕੋਟ ਇਕਾਈ ਦੇ ਪ੍ਰਧਾਨ ਸੰਜੀਵ ਕੁਮਾਰ ਵਰਮਾਂ ਨੇ ਦੱਸਿਆ ਕਿ ਸਭਾ ਵਲੋਂ ਇਹ ਲੰਗਰ ਹਰ ਸਾਲ ਅਮਰਨਾਥ ਯਾਤਰੀਆਂ ਦੀ ਸੇਵਾ ਵਿਚ ਬਾਲਟਾਲ ਵਿਖੇ ਲਗਾਇਆ ਜਾਂਦਾ ਹੈ, ਜੋ ਕਿ ਇਸ ਵਾਰ 3 ਜੁਲਾਈ ਨੂੰ ਸ਼ੁਰੂ ਹੋਵੇਗਾ | ਇਸ ਲਈ ਅੱਜ ਸਭਾ ਦੀ ਰਾਏਕੋਟ, ਬੱਸੀਆਂ ਅਤੇ ਮੋਗਾ ਇਕਾਈ ਵਲੋਂ ਇਕੱਠੀ ਕੀਤੀ ਗਈ ਰਾਸ਼ਨ ਸਮੱਗਰੀ ਦਾ ਟੈਂਪੂੂ ਅੱਜ ਬਾਲਟਾਲ ਲਈ ਰਵਾਨਾ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਲੰਗਰ ਵਿਚ ਯੋਗਦਾਨ ਪਾਉਣ ਵਾਲੇ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸ਼ਿਵ ਮੰਦਰ ਬਗੀਚੀ ਦੇ ਪ੍ਰਧਾਨ ਸੁਰਿੰਦਰ ਅੱਗਰਵਾਲ, ਸਕੱਤਰ ਸਤੀਸ਼ ਪਰੂਥੀ, ਸਰਪ੍ਰਸਤ ਕੁਲਦੀਪ ਰਾਏ ਉੱਪਲ, ਸੋਹਨ ਲਾਲ ਕਾਂਸਲ, ਦਵਿੰਦਰ ਸਿੰਗਲਾ, ਰਮਨ ਚੋਪੜਾ, ਵਿਕਾਸ ਬਾਂਸਲ, ਮਾਨਵ ਸਿੰਗਲਾ, ਰਾਜਨ ਵਰਮਾਂ, ਦਿਨੇਸ਼ ਜਿੰਦਲ, ਧਰੁਵ ਕੁਮਾਰ, ਰਾਜੀਵ ਬਾਂਸਲ, ਪਰਵਿੰਦਰ ਵਰਮਾਂ ਸਮੇਤ ਹੋਰ ਕਈ ਹਾਜ਼ਰ ਸਨ |
ਪਿਛਲੀ ਖ਼ਬਰ ਈਰਾਨ ਦੇ ਗੁਰੂਘਰਾਂ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਹਿਫ਼ਾਜਤ ਸਹਿਤ ਭਾਰਤ ਲਿਆਂਦਾ... ਅਗਲੀ ਖ਼ਬਰ ਖ਼ਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਬਲਜੀਤ ਸਿੰਘ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।