05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਈਰਾਨ ਦੇ ਗੁਰੂਘਰਾਂ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਹਿਫ਼ਾਜਤ ਸਹਿਤ ਭਾਰਤ ਲਿਆਂਦਾ ਜਾਵੇ-ਤਲਵੰਡੀ

ਅਜੀਤ ਡੈਸਕ 20-06-2025
ਰਾਏਕੋਟ, 19 ਜੂਨ (ਬਲਵਿੰਦਰ ਸਿੰਘ ਲਿੱਤਰ)-ਈਰਾਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਘਸਮਾਣ ਦੀ ਜੰਗ ਪੂਰੀ ਦੁਨੀਆਂ ਲਈ ਖ਼ਤਰੇ ਵਾਲੀ ਘੰਟੀ ਹੈ ਕਿਉਂਕਿ ਜੰਗ ਦੇ ਨਿਕਲ ਰਹੇ ਭਿਆਨਕ ਸਿੱਟੇ ਸਮੁੱਚੀ ਕਾਇਨਾਤ ਲਈ ਖਤਰਨਾਕ ਹੋਣਗੇ | ਇਸ ਲਈ ਕੇਂਦਰ ਦੀ ਮੋਦੀ ਸਰਕਾਰ ਇਰਾਨ ਦੇਸ਼ ਵਿਚ ਸਿੱਖ ਧਰਮ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਫ਼ਾਜਤ ਨੂੰ ਯਕੀਨੀ ਬਣਾਉਣ ਲਈ ਯਤਨ ਕਰੇ ਅਤੇ ਈਰਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਸਹੀ-ਸਲਾਮਤ ਵਾਪਿਸ ਭਾਰਤ ਲਿਆਂਦਾ ਜਾਵੇ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਤੋਂ ਇਲਾਵਾ ਜਥੇਦਾਰ ਤਲਵੰਡੀ ਨੇ ਆਖਿਆ ਕਿ ਈਰਾਨ ਤੇ ਇਜ਼ਰਾਈਲ ਵਿਚ ਭਾਰਤੀ ਕਾਮਿਆਂ ਤੇ ਵਿਦਿਆਰਥੀਆਂ ਨੂੰ ਵੀ ਸੁਰੱਖਿਅਤ ਵਾਪਿਸ ਵਤਨ ਲਿਆਂਦਾ ਜਾਵੇ ਤਾਂ ਜੋ ਕੋਈ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ |
ਪਿਛਲੀ ਖ਼ਬਰ ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਸ੍ਰੀ ਅਮਰਨਾਥ ਯਾਤਰਾ ਦੇ 26ਵੇਂ ਸਾਲਾਨਾ ਭੰਡਾਰੇ ਲਈ ਰਾਸ਼ਨ ਸਮੱਗਰੀ ਭੇਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।