ਹਲਵਾਰਾ, 19 ਜੂਨ (ਮਨਦੀਪ ਸਿੰਘ ਉੱਭੀ)-ਉੱਤਰੀ ਭਾਰਤ ਦਾ ਅਹਿਮ ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ 'ਇਕ ਧਰਤੀ, ਇਕ ਸਿਹਤ ਲਈ ਯੋਗ' ਥੀਮ ਵਾਲਾ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਹਵਾਈ ਸੈਨਾ ਦੇ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਯੋਗ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਹਵਾਈ ਸੈਨਾ ਯੋਧਿਆਂ ਨੇ ਆਪਣੀ ਮੁਹਾਰਤ ਨਾਲ ਯੋਗ ਇੰਸਟਰੱਕਟਰ ਵਜੋਂ ਸਿਖਲਾਈ ਲਈ ਅਤੇ ਸਾਂਝੇ ਯੋਗ ਪ੍ਰੋਟੋਕੋਲ ਦੀ ਪਾਲਣਾ ਕਰਕੇ ਸਮੂਹਿਕ ਯੋਗ ਗਤੀਵਿਧੀਆਂ ਦਾ ਸੰਚਾਲਨ ਕੀਤਾ |