ਹੰਬੜਾਂ, 20 ਜੂਨ (ਹਰਵਿੰਦਰ ਸਿੰਘ ਮੱਕੜ)-ਇੱਥੋਂ ਨਜ਼ਦੀਕੀ ਪਿੰਡ ਖੈਹਿਰਾ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਪੀਰ ਬਾਬਾ ਛਿੰਦੀ ਸ਼ਾਹ ਜੀ ਦੀ ਦਰਗਾਹ 'ਤੇ ਸਾਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਇਸ ਮੌਕੇ ਬਾਬਾ ਜੀ ਦੀ ਦਰਗਾਹ 'ਤੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਸੇਵਾਦਾਰ ਭਜਨ ਸਿੰਘ, ਸਰਪੰਚ ਸੇਵਾ ਸਿੰਘ, ਪ੍ਰਧਾਨ ਲਵਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਗਗਨ, ਗੋਰਾ ਖੈਹਿਰਾ, ਗ੍ਰਾਮ ਪੰਚਾਇਤ ਤੇ ਹੋਰ ਪ੍ਰਬੰਧਕਾਂ ਵਲੋਂ ਅਦਾ ਕੀਤੀ ਗਈ | ਇਸ ਉਪਰੰਤ ਸੱਭਿਆਚਾਰ ਮੇਲੇ ਦੀ ਸ਼ੁਰੂਆਤ ਤੋਤਾ ਕੱਵਾਲ ਪਾਰਟੀ ਵਲੋਂ ਆਪਣੇ ਸੂਫੀ ਅੰਦਾਜ਼ ਰਾਹੀਂ ਕਵਾਲੀਆਂ ਗਾ ਕੇ ਹਾਜ਼ਰੀ ਭਰੀ | ਇਸ ਉਪਰੰਤ ਦੇਰ ਰਾਤ ਤੱਕ ਪੰਜਾਬ ਦੇ ਪ੍ਰਸਿੱਧ ਗਾਇਕ ਮਨਜੀਤ ਸਹੋਤਾ ਨੇ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲ ਕੇ ਸੱਭਿਆਚਾਰਕ ਮੇਲੇ ਨੂੰ ਲੁੱਟਿਆ | ਇਸ ਮੌਕੇ ਸਰਪੰਚ ਸੇਵਾ ਸਿੰਘ ਖੈਹਿਰਾ ਬੇਟ, ਪੰਚ ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਕੁਲਦੀਪ ਸਿੰਘ, ਰੁਪਿੰਦਰਪਾਲ ਸਿੰਘ, ਮਨਜੀਤ ਸਿੰਘ, ਮੀਤ ਪ੍ਰਧਾਨ ਗਗਨ, ਖ਼ਜ਼ਾਨਚੀ ਸਨੀ ਖੈਹਿਰਾ ਬੇਟ, ਮਨੀ, ਸ਼ਨੀ, ਘੌਦੀ, ਬਲਜਿੰਦਰ ਸਿੰਘ ਸੋਨੀ, ਸੋਮਾ ਪ੍ਰਾਪਰਟੀ ਡੀਲਰ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ | ਮੇਲੇ ਦੇ ਪ੍ਰਬੰਧਕਾਂ ਵਲੋਂ ਕੱਵਾਲਾਂ, ਗਾਇਕ ਮਨਜੀਤ ਸਹੋਤਾ ਸਮੇਤ ਹੋਰ ਗਾਇਕਾਂ ਦਾ ਸਨਮਾਨ ਕੀਤਾ ਗਿਆ |