14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਦੀ ਪਿ੍ੰਸੀਪਲ ਕੰਚਣ ਰਾਣੀ ਅਤੇ ਡਾਇ: ਤੇਜਿੰਦਰ ਗੁਪਤਾ ਨੇ ਤੀਜੇ ਅੰਤਰਰਾਸ਼ਟਰੀ ਸਕੂਲ ਸੰਮੇਲਨ 'ਚ ਹਿੱਸਾ ਲਿਆ

ਅਜੀਤ ਡੈਸਕ 21-06-2025
ਸਿੱਧਵਾਂ ਬੇਟ, 20 ਜੂਨ (ਜਸਵੰਤ ਸਿੰਘ ਸਲੇਮਪੁਰੀ)-ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈਪ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਤੀਜਾ ਸਕੂਲੀ ਸਿੱਖਿਆ ਸੰਮੇਲਨ ਕੁਆਲਾਲੰਪੁਰ (ਮਲੇਸ਼ੀਆ) ਵਿਖੇ ਕਰਵਾਇਆ ਗਿਆ | ਹੋਰ ਜਾਣਕਾਰੀ ਦਿੰਦੇ ਹੋਏ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਗੁਪਤਾ ਨੇ ਦੱਸਿਆ ਕਿ ਇਸ ਵਿਚ ਸਕੂਲ ਮੁਖੀ ਮੈਡਮ ਕੰਚਣ ਰਾਣੀ ਅਤੇ ਡਾਇ: ਤੇਜਿੰਦਰ ਗੁਪਤਾ ਨੇ ਭਾਗ ਲਿਆ | ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਦਾ ਵਿਸ਼ਾ ਪੰਜਾਬ ਦੇ ਸਕੂਲੀ ਸਿਸਟਮ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾਵੇ | ਇਸ ਤੋਂ ਇਲਾਵਾ ਵੱਖ-ਵੱਖ ਡੈਲੀਗੇਟਾਂ ਨੇ ਸਿੱਖਿਆ ਨੀਤੀਆਂ ਸੰਬੰਧੀ ਵਿਚਾਰ ਚਰਚਾ ਕੀਤੀ | ਜਿਸ ਦੌਰਾਨ ਡਾ. ਤੇਜਿੰਦਰ ਗੁਪਤਾ ਨੇ ਹਿੱਸਾ ਲੈਂਦੇ ਹੋਏ ਬੱਚਿਆਂ ਵਿਚ ਸੋਸ਼ਲ ਮੀਡੀਏ ਪ੍ਰਤੀ ਵੱਧ ਰਹੀ ਰੁਚੀ ਦੇ ਕਾਰਨ ਸਿੱਖਿਆ ਦੇ ਖੇਤਰ ਵਿਚ ਆ ਰਹੇ ਨਿਘਾਰ 'ਤੇ ਚਿੰਤਾ ਜ਼ਾਹਿਰ ਕੀਤੀ | ਇਸ ਮੌਕੇ ਸਕੂਲ ਮੁਖੀ ਕੰਚਣ ਰਾਣੀ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਹਾਜ਼ਰੀ ਭਰੀ | ਇਸ ਮੌਕੇ ਡਾ. ਜਗਜੀਤ ਸਿੰਘ ਦੀ ਅਗਵਾਈ ਹੇਠ ਆਪਣੇ ਵੱਡਮੁੱਲੇ ਵਿਚਾਰ ਰੱਖਣ ਵਾਲੇ ਡੈਲੀਗੇਟਾਂ ਦਾ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਦਾਖ਼ਲੇ ਸਮੇਂ ਹਲਫ਼ਨਾਮਾ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ 'ਤੇ ਹਮਲਾ-ਐੱਮ.ਐੱਲ.ਏ. ਇਯਾਲੀ ਅਗਲੀ ਖ਼ਬਰ ਖੈਹਿਰਾ ਬੇਟ ਵਿਖੇ ਪੀਰ ਬਾਬਾ ਛਿੰਦੀ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।