ਹਠੂਰ, 20 ਜੂਨ (ਜਸਵਿੰਦਰ ਸਿੰਘ ਛਿੰਦਾ)-ਪਿੰਡ ਲੱਖਾ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਅਕਾਲੀ ਆਗੂ ਗੁਰਚਰਨ ਸਿੰਘ ਲੱਖਾ ਅਤੇ ਜਸਵਿੰਦਰ ਸਿੰਘ ਧਾਲੀਵਾਲ ਦੀ ਮਾਤਾ ਮਲਕੀਤ ਕੌਰ (78 ਸਾਲ) ਧਰਮ ਪਤਨੀ ਸਵ. ਸੁਖਦੇਵ ਸਿੰਘ ਧਾਲੀਵਾਲ ਦਾ ਅੱਜ ਉਨ੍ਹਾਂ ਦੇ ਪਿੰਡ ਲੱਖਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਗੁਰਚਰਨ ਸਿੰਘ ਤੇ ਜਸਵਿੰਦਰ ਸਿੰਘ ਤੋਂ ਇਲਾਵਾ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਪ੍ਰਧਾਨ ਸੁਰਜੀਤ ਸਿੰਘ ਲੱਖਾ, ਡਾ. ਬਲਵਿੰਦਰ ਸਿੰਘ, ਸੈਕਟਰੀ ਜਸਵੀਰ ਸਿੰਘ ਲੱਖਾ, ਸਰਪੰਚ ਹਰਜੀਤ ਸਿੰਘ, ਸਾਬਕਾ ਸਰਪੰਚ ਜਸਵੀਰ ਸਿੰਘ, ਜਸਵਿੰਦਰ ਸਿੰਘ ਪੰਚ, ਨੰਬਰਦਾਰ ਰੇਸ਼ਮ ਸਿੰਘ, ਪ੍ਰਮਿੰਦਰ ਸਿੰਘ ਧਾਲੀਵਾਲ, ਦਵਿੰਦਰਪਾਲ ਸਿੰਘ ਜੱਟਪੁਰਾ, ਨਿਰਮਲ ਸਿੰਘ ਜੈਲਦਾਰ, ਜਗਤਾਰ ਸਿੰਘ, ਪ੍ਰਕਾਸ਼ ਸਿੰਘ ਬੀਹਲਾ, ਨਿੰਦਰਪਾਲ ਸਿੰਘ ਅਖਾੜਾ, ਬਾਵਾ ਸਿੰਘ ਢਿੱਲੋਂ, ਹਰਦੇਵ ਸਿੰਘ ਰੂਮੀ, ਭਾਈ ਪਰਮਜੀਤ ਸਿੰਘ ਭਿੰਡਰ, ਜਸਵਿੰਦਰ ਸਿੰਘ, ਬੱਬੂ ਸਿੰਘ ਧੂਰਕੋਟ, ਜੋਰਾ ਸਿੰਘ, ਹਰਪਾਲ ਸਿੰਘ ਲੱਖਾ ਅਤੇ ਹੋਰ ਸਕੇ ਸਬੰਧੀ ਹਾਜ਼ਰ ਸਨ |