15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸਿਵਲ ਹਸਪਤਾਲ ਸਮਰਾਲਾ ਦੀ ਟੀਮ ਵਲੋਂ 'ਡੇਂਗੂ 'ਤੇ ਵਾਰ' ਅਧੀਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦੀ ਚੈਕਿੰਗ <br/>

ਅਜੀਤ ਡੈਸਕ 21-06-2025
ਸਮਰਾਲਾ, 20 ਜੂਨ (ਕੁਲਵਿੰਦਰ ਸਿੰਘ)-ਸਿਵਲ ਹਸਪਤਾਲ ਸਮਰਾਲਾ ਦੇ ਐੱਸ. ਐੱਮ. ਓ. ਡਾ. ਤਾਰਕਜੋਤ ਸਿੰਘ ਦੀ ਅਗਵਾਈ ਵਿਚ ਸਿਵਲ ਹਸਪਤਾਲ ਦੀ ਟੀਮ ਵਲੋਂ ਹਰ 'ਸ਼ੁੱਕਰਵਾਰ ਡੇਂਗੂ 'ਤੇ ਵਾਰ' ਸਬੰਧੀ ਗਤੀਵਿਧੀਆਂ ਕੀਤੀਆਂ ਗਈਆਂ¢ ਐੱਸ. ਐੱਮ. ਓ. ਡਾ. ਤਾਰਕਜੋਤ ਸਿੰਘ ਤੇ ਸਿਹਤ ਟੀਮ ਵਲੋਂ ਸ਼ਹਿਰ ਦੀਆਂ ਨਰਸਰੀਆਂ, ਉਸਾਰੀ ਅਧੀਨ ਇਮਾਰਤਾਂ, ਖਾਲੀ ਪਲਾਟਾਂ ਦਾ ਦੌਰਾ ਕਰ ਕੇ ਮਜ਼ਦੂਰਾਂ ਤੇ ਮਾਲਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਗਿਆ¢ ਡਾ. ਤਾਰਕਜੋਤ ਸਿੰਘ ਨੇ ਦੱਸਿਆ ਕਿ ਗਰਮੀ ਅਤੇ ਬਰਸਾਤੀ ਮੌਸਮ ਦੌਰਾਨ ਡੇਂਗੂ ਦੀ ਬਿਮਾਰੀ ਫੈਲਣ ਦਾ ਖ਼ਤਰਾ ਰਹਿੰਦਾ ਹੈ | ਇਸ ਮੁਹਿੰਮ ਅਧੀਨ ਸਮਰਾਲਾ ਵਿਚ ਟੀਮਾਂ ਵਲੋਂ ਘਰ-ਘਰ ਜਾ ਕੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਲਈ ਜਾਂਚ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ | ਡੇਗੂ ਲੱਛਣ ਨਜ਼ਰ ਆਉਣ 'ਤੇ ਡਾਕਟਰ ਨੂੰ ਸੰਪਰਕ ਕਰਨਾ ਚਾਹੀਦਾ ਹੈ ¢ ਡੇਂਗੂ ਦਾ ਇਲਾਜ ਅਤੇ ਟੈੱਸਟ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ ¢ ਇਸ ਮੌਕੇ ਸਿਵਲ ਹਸਪਤਾਲ ਸਮਰਾਲਾ ਦੀ ਟੀਮ ਪਰਦੀਪ ਕੁਮਾਰ ਤੇ ਗੁਰਪਾਲ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਆਸ਼ਾ ਵਰਕਰ ਮਨਜੀਤ ਕੌਰ, ਬਲਜੀਤ ਸ਼ਰਮਾ, ਗੁਰਮੀਤ ਕੌਰ, ਰਾਧਾ, ਕਮਲੇਸ਼ ਕੌਰ, ਨਗਰ ਕੌਂਸਲ ਸਮਰਾਲਾ ਦੇ ਮੁਲਾਜ਼ਮ ਅਤੇ ਲੁਧਿਆਣਾ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਕਟਾਣੀ ਕਲਾਂ ਦੇ ਵਿਦਿਆਰਥੀ ਹਾਜ਼ਰ ਸਨ¢
ਪਿਛਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਕਰਵਾਏਗੀ ਵਿਸ਼ਵ ਪੱਧਰੀ 5 ਦਿਨਾਂ ਪੁਸਤਕ ਮੇਲਾ-ਡਾ. ਗੁਲਜ਼ਾਰ ਪੰਧੇਰ ਅਗਲੀ ਖ਼ਬਰ ਪੰਚਾਇਤੀ ਜ਼ਮੀਨ 'ਚੋਂ ਦਰੱਖਤ ਵੱਢਣ ਦੇ ਮਾਮਲੇ 'ਚ ਹਸਨਪੁਰ ਦੇ ਸਾਬਕਾ ਸਰਪੰਚ, ਪੰਚਾਇਤ ਅਧਿਕਾਰੀ 'ਤੇ ਲੱਗੇ ਕੁਤਾਹੀ ਕਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।