ਸੀ.ਟੀ. ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਅਜੀਤ ਡੈਸਕ
22-06-2025
ਜਗਰਾਉਂ, 21 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਸੀ.ਟੀ. ਯੂਨੀਵਰਸਿਟੀ ਦੇ ਵਿਦਿਆਰਥੀ ਕਲਿਆਣ ਵਿਭਾਗ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੂਨੀਵਰਸਿਟੀ ਕੈਂਪਸ 'ਚ ਵਧੀਆ ਤੇ ਉਤਸ਼ਾਹਪੂਰਵਕ ਯੋਗ ਸੈਸ਼ਨ ਕਰਵਾਇਆ ਗਿਆ | ਇਹ ਸਮਾਰੋਹ ਸਾਲ 2025 ਦੀ ਵਿਸ਼ਵ ਥੀਮ 'ਇਕ ਧਰਤੀ, ਇਕ ਸਿਹਤ' ਨੂੰ ਧਿਆਨ ਵਿਚ ਰੱਖ ਕੇ ਆਯੋਜਿਤ ਕੀਤਾ ਗਿਆ | ਇਸ ਯੋਗ ਪ੍ਰੋਗਰਾਮ ਵਿਚ ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੇ ਮਿਲ ਕੇ ਮਨ ਦੀ ਸ਼ਾਂਤੀ, ਸਿਹਤ ਅਤੇ ਪ੍ਰਾਕਿ੍ਤਿਕ ਸੰਤੁਲਨ ਵੱਲ ਕਦਮ ਚੁੱਕਿਆ | ਯੋਗ ਸੈਸ਼ਨ ਦੀ ਅਗਵਾਈ ਸ਼ਾਲੂ ਠਾਕੁਰ ਅਤੇ ਅਰਸ਼ਦੀਪ ਕੌਰ ਨੇ ਕੀਤੀ, ਜਿੰਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਆਸਨਾਂ ਅਤੇ ਸਾਧਨਾਂ ਰਾਹੀਂ ਯੋਗ ਨਾਲ ਜੋੜਿਆ | ਇਹ ਸੈਸ਼ਨ ਮਨੁੱਖੀ ਮਨ ਅਤੇ ਸਰੀਰ ਨੂੰ ਤੰਦਰੁਸਤ ਬਣਾਉਣ ਵੱਲ ਕੇਂਦਰਿਤ ਸੀ | ਇਸ ਮੌਕੇ ਸੀਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਨੇ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਬਲਕਿ ਇਕ ਜੀਵਨ ਸ਼ੈਲੀ ਹੈ ਜੋ ਅੰਦਰੂਨੀ ਤੇ ਬਾਹਰੀ ਜੀਵਨ ਨੂੰ ਸੰਤੁਲਿਤ ਕਰਦੀ ਹੈ | ਵਿਦਿਆਰਥੀ ਕਲਿਆਣ ਵਿਭਾਗ ਦੇ ਡਾਇਰੈਕਟਰ ਇੰਜੀ. ਦਵਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਵਿਦਿਆਰਥੀਆਂ ਨੇ ਯੋਗ ਦਿਵਸ ਸਮਾਰੋਹ 'ਚ ਉਤਸ਼ਾਹ ਨਾਲ ਭਾਗ ਲਿਆ |