22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਦਾਖਾ ਖੇਡ ਗਰਾਊਾਡ-ਕਮ ਪਾਰਕ 'ਚ ਯੋਗ ਦਿਵਸ ਮਨਾਇਆ

ਅਜੀਤ ਡੈਸਕ 22-06-2025
ਮੁੱਲਾਂਪੁਰ-ਦਾਖਾ, 21 ਜੂਨ (ਨਿਰਮਲ ਸਿੰਘ ਧਾਲੀਵਾਲ)-ਪਤੰਜਲੀ ਯੋਗ ਸੇਵਾ ਸੰਮਤੀ ਮੁੱਲਾਂਪੁਰ-ਦਾਖਾ ਵਲੋਂ ਯੋਗ ਗੁਰੂ ਅਨਿਲ ਸੇਠੀ ਦੀ ਅਗਵਾਈ ਹੇਠ ਹਾਈਟੈਕ ਖੇਡ ਗਰਾਊਾਡ-ਕਮ ਪਾਰਕ ਦਾਖਾ (ਲੁਧਿ:) ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗਾ ਕੈਂਪ ਲਗਾਇਆ ਗਿਆ | ਹਾਈਟੈੱਕ ਖੇਡ ਗਰਾਊਾਡ-ਕਮ ਪਾਰਕ ਵਿਚ ਸੈਂਕੜੇ ਮਰਦ-ਮਹਿਲਾਵਾਂ ਨੂੰ ਯੋਗਾ ਗੁਰੂ ਅਨਿਲ ਸੇਠੀ ਵਲੋਂ ਯੋਗ ਦੀਆਂ ਮਹੱਤਵਪੂਰਨ ਕਿ੍ਆਵਾਂ ਵੱਜਰ ਆਸਣ, ਸੂਰਜ ਨਮਸ਼ਕਾਰ, ਜਲ ਨੇਤੀ, ਭੁਝੰਗ ਆਸਣ, ਨਾੜੀ ਸੋਧਣ, ਕਿਰਿਆਵਾਂ ਬਾਰੇ ਦੱਸਦਿਆਂ ਕਿਹਾ ਕਿ ਯੋਗ ਵਿਧੀ ਨਾਲ ਤਨਾਅ, ਕੋਲੈਸਟ੍ਰੋਲ, ਯੂਰਿਕ ਐਸਿਡ, ਗਠੀਆ, ਵਾਲਾਂ ਦਾ ਝੜਨਾਂ, ਬਲੱਡ ਪ੍ਰੈੱਸ਼ਰ, ਮੋਟਾਪਾ, ਦਰਜਨ ਬਿਮਾਰੀਆਂ ਤੋਂ ਮੁਕਤ ਹੋਇਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਯੋਗ ਵਿਅਕਤੀ ਦੀ ਸਰੀਰਕ ਸਮਰੱਥਾ, ਉਸ ਦੇ ਮਨ, ਭਾਵਨਾਵਾਂ ਅਤੇ ਊਰਜਾ ਪੱਧਰ ਦੇ ਅਨੁਸਾਰ ਕੰਮ ਕਰਦਾ ਹੈ | ਗਿਆਨ ਯੋਗ, ਬੋਧ ਯੋਗ, ਭਗਤੀ ਯੋਗ, ਮਨੋਭਾਵ ਸੰਸਕਿ੍ਤੀ ਯੋਗ, ਕਰਮ ਯੋਗ ਬਾਰੇ ਸੰਖੇਪ 'ਚ ਦੱਸਿਆ ਗਿਆ ਕਿ ਸਾਡੇ ਪੁਰਖਿਆਂ ਨੇ ਇਸ ਕੀਮਤੀ ਪ੍ਰੰਪਰਾ ਨੂੰ ਵਿਕਸਿਤ ਕੀਤਾ, ਜਿਸ ਦਾ ਲਾਭ ਅੱਜ ਹਰ ਇਕ ਨੂੰ ਮਿਲ ਰਿਹਾ | 'ਇਕ ਧਰਤੀ, ਇਕ ਸਿਹਤ' ਨੂੰ ਸਮਰਪਿਤ 11ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਖੇਡ ਗਰਾਊਾਡ ਕਮ ਪਾਰਕ ਦਾਖਾ 'ਚ 'ਯੋਗ ਭਜਾਏ ਰੋਗ, ਕਰੋ ਹਰ ਰੋਜ਼' ਦੇ ਬੈਨਰ ਵੇਖੇ ਗਏ | ਇਥੇ ਵਰਣਨਯੋਗ ਹੈ ਕਿ ਯੋਗ ਗੁਰੂ ਅਨਿਲ ਸੇਠੀ ਵਲੋਂ ਯੋਗਾ ਦਿਵਸ ਮੌਕੇ ਹਰ ਸਾਲ ਲੋਕ ਭਲਾਈ ਲਈ ਮੁਫਤ ਕੈਂਪ ਲਗਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਮੁਕਤ ਹੋਣ ਦਾ ਗੁਣ ਦਿੱਤਾ ਜਾਦਾ ਹੈ | ਯੋਗ ਕੈਂਪ ਸਮੇਂ ਉਚੇਚਾ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਭਾਜਪਾ ਆਗੂ ਮੇਜਰ ਸਿੰਘ ਦੇਤਵਾਲ ਵਲੋਂ ਯੋਗ ਗੁਰੂ ਅਨਿਲ ਸੇਠੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਅਸੀਂ ਰੋਜ਼ਾਨਾ ਯੋਗ ਅਤੇ ਸੈਰ ਦਿ੍ੜ ਇਰਾਦੇ ਨਾਲ ਸ਼ੁਰੂ ਕਰ ਦੇਈਏ ਤਾਂ ਨਿੱਤ ਦੀਆਂ ਬਿਮਾਰੀਆਂ, ਤਨਾਅ ਤੋਂ ਬਚਿਆ ਜਾ ਸਕਦਾ ਹੈ |
ਪਿਛਲੀ ਖ਼ਬਰ ਜਸਕਰਨ ਸਿੰਘ ਦਿਉਲ 'ਤੇ ਦਰਜ ਕੀਤਾ ਝੂਠਾ ਮਾਮਲਾ ਸਰਕਾਰ ਦੀ ਬੌਖਲਾਹਟ-ਅਕਾਲੀ ਆਗੂ ਅਗਲੀ ਖ਼ਬਰ ਪੀ.ਐੱਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ (ਏਟਕ) ਸਬ ਡਵੀਜ਼ਨ ਸੁਧਾਰ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।