22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਜਸਕਰਨ ਸਿੰਘ ਦਿਉਲ 'ਤੇ ਦਰਜ ਕੀਤਾ ਝੂਠਾ ਮਾਮਲਾ ਸਰਕਾਰ ਦੀ ਬੌਖਲਾਹਟ-ਅਕਾਲੀ ਆਗੂ

ਅਜੀਤ ਡੈਸਕ 22-06-2025
ਚੌਂਕੀਮਾਨ, 21 ਜੂਨ (ਤੇਜਿੰਦਰ ਸਿੰਘ ਚੱਢਾ)-ਸੀਨੀਅਰ ਅਕਾਲੀ ਆਗੂ ਜਸਕਰਨ ਸਿੰਘ ਦਿਉਲ ਖ਼ਿਲਾਫ਼ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਥਾਣਾ ਪੀ.ਏ.ਯੂ ਲੁਧਿਆਣਾ ਦੀ ਪੁਲਿਸ ਵਲੋਂ ਪਿਛਲੇ ਦਿਨੀਂ ਦਰਜ ਕੀਤੇ ਝੂਠੇ ਮੁਕੱਦਮੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਯੂਥ ਅਕਾਲੀ ਆਗੂ ਅਮਨਦੀਪ ਸਿੰਘ ਅਮਨਾ ਸਵੱਦੀ, ਚਮਕੌਰ ਸਿੰਘ ਭਰੋਵਾਲ ਡਾਇਰੈਕਟਰ ਮਾਰਕੀਟ ਕਮੇਟੀ, ਗੁਰਮੁੱਖ ਸਿੰਘ ਲਤਾਲਾ ਚੇਅਰਮੈਨ ਬਲਾਕ ਸੰਮਤੀ, ਦਲਬੀਰ ਸਿੰਘ ਲਤਾਲਾ ਤੇ ਗੁਰਜੀਤ ਸਿੰਘ ਜੰਡ ਨੇ ਕਿਹਾ ਕਿ ਜਸਕਰਨ ਸਿੰਘ ਦਿਉਲ 'ਤੇ ਦਰਜ ਕੀਤਾ ਝੂਠਾ ਮੁਕੱਦਮਾ ਪੰਜਾਬ ਸਰਕਾਰ ਦੀ ਬੁਖਲਾਹਟ ਹੈ ਕਿਉਂਕਿ ਜਸਕਰਨ ਸਿੰਘ ਦਿਉਲ ਵਿਧਾਨ ਸਭਾ ਹਲਕਾ ਲੁਧਿਆਣਾ (ਪੱਛਮੀ) ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਚੋਣ ਮੁਹਿੰਮ ਨੂੰ ਆਪਣੇ ਹੱਥਾਂ ਵਿਚ ਲੈ ਕੇ ਸੁਚਾਰੂ ਢੰਗ ਨਾਲ ਚਲਾ ਰਿਹਾ ਸੀ, ਜੋ ਕਿ ਸੱਤ੍ਹਾਧਾਰੀ ਧਿਰ ਦੇ ਅੱਖਾਂ ਵਿਚ ਰੜਕਨ ਲੱਗਾ ਸੀ | ਉਕਤ ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸੀਨੀਅਰ ਅਕਾਲੀ ਆਗੂ ਜਸਕਰਨ ਸਿੰਘ ਦਿਉਲ ਹਲਕੇ ਦਾਖੇ ਵਿਚ ਪਾਰਟੀ ਨੂੰ ਮਜ਼ਬੂਤ ਤੇ ਲੋਕਾਂ ਦੇ ਕਰਵਾ ਰਹੇ ਕੰਮਾਂ ਨੂੰ ਸੱਤ੍ਹਾਧਾਰੀ ਆਮ ਆਦਮੀ ਪਾਰਟੀ ਸਮੇਤ ਕੁਝ ਵਿਰੋਧੀ ਆਗੂਆਂ ਨੂੰ ਹਜ਼ਮ ਨਹੀਂ ਹੋ ਰਹੇ ਸਨ ਤੇ ਉਨ੍ਹਾਂ ਨੇ ਜਸਕਰਨ ਸਿੰਘ ਦਿਉਲ ਦੀ ਪੁਰਾਣੀ ਵੀਡੀਉ ਨੂੰ ਆਧਾਰ ਬਣਾ ਕੇ ਝੂਠਾ ਮਾਮਲਾ ਜਸਕਰਨ ਸਿੰਘ ਦਿਉਲ 'ਤੇ ਪੁਲਿਸ ਜਰੀਏ ਦਰਜ ਕਰਵਾ ਦਿੱਤਾ ਪ੍ਰੰਤੂ ਜਸਕਰਨ ਸਿੰਘ ਦਿਉਲ ਨੇ ਪਾਰਟੀ ਵਲੋਂ ਜ਼ਿਮਨੀ ਚੋਣ ਵਿਚ ਲਗਾਈ ਡਿਊੇਟੀ ਕਾਰਨ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਆਪਣਾ ਲਾਇਸੰਸੀ ਅਸਲਾ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤਾ ਸੀ ਪਰ ਫਿਰ ਵੀ ਪੁਲਿਸ ਵਲੋਂ ਸਰਕਾਰੀ ਦਬਾਅ ਵਿਚ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ ਤੇ ਦਰਜ ਕੀਤੇ ਝੂਠੇ ਮਾਮਲੇ ਨੂੰ ਖਾਰਜ ਕਰਵਾਇਆ ਜਾਵੇਗਾ ਤੇ ਸੱਚ ਦੀ ਜਿੱਤ ਹੋਵੇਗੀ |
ਪਿਛਲੀ ਖ਼ਬਰ ਅੱਡਾ ਚੌਂਕੀਮਾਨ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਨੌਜਵਾਨ ਸੂਬੇਦਾਰ ਮੱਘਰ ਸਿੰਘ ਤੋਂ ਪਰਸ ਖੋਹ ਕੇ ਫ਼ਰਾਰ ਅਗਲੀ ਖ਼ਬਰ ਦਾਖਾ ਖੇਡ ਗਰਾਊਾਡ-ਕਮ ਪਾਰਕ 'ਚ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।