ਅੱਡਾ ਚੌਂਕੀਮਾਨ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਨੌਜਵਾਨ ਸੂਬੇਦਾਰ ਮੱਘਰ ਸਿੰਘ ਤੋਂ ਪਰਸ ਖੋਹ ਕੇ ਫ਼ਰਾਰ
ਅਜੀਤ ਡੈਸਕ
22-06-2025
ਚੌਂਕੀਮਾਨ, 21 ਜੂਨ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਅੱਡਾ ਚੌਂਕੀਮਾਨ ਦੇ ਨਜ਼ਦੀਕ ਬਣੇ ਬੰਗਾਲੀ ਢਾਬੇ ਦੇ ਕੋਲ ਇਕ ਮੋਟਰਸਾਈਕਲ ਸਵਾਰ ਨੌਜਵਾਨ ਪਿੰਡ ਚੌਂਕੀਮਾਨ ਦੇ ਸੂਬੇਦਾਰ ਮੱਘਰ ਸਿੰਘ ਚੌਂਕੀਮਾਨ ਦਾ ਝਪਟ ਮਾਰ ਕੇ ਪਰਸ ਖੋਹ ਕੇ ਫ਼ਰਾਰ ਹੋ ਗਿਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੂਬੇਦਾਰ ਮੱਘਰ ਸਿੰਘ ਚੌਂਕੀਮਾਨ ਮੁੱਲਾਂਪੁਰ ਤੋਂ ਆਪਣੇ ਪਿੰਡ ਚੌਂਕੀਮਾਨ ਨੂੰ ਮੋਟਰਸਾਈਕਲ 'ਤੇ ਆ ਰਹੇ ਸਨ ਤੇ ਸੂਬੇਦਾਰ ਮੱਘਰ ਸਿੰਘ ਚੌਂਕੀਮਾਨ ਨੇ ਆਪਣਾ ਪਰਸ ਕੁੜਤੇ ਦੀ ਜੇਬ ਵਿਚ ਪਾਇਆ ਹੋਇਆ ਸੀ ਤੇ ਉਨ੍ਹਾਂ ਦੇ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਨੇ ਸੂਬੇਦਾਰ ਮੱਘਰ ਸਿੰਘ ਚੌਂਕੀਮਾਨ ਦੇ ਜੇਬ ਨੂੰ ਖਿੱਚ ਕੇ ਪਾੜ ਦਿੱਤਾ ਤੇ ਪਰਸ ਲੈ ਕੇ ਫ਼ਰਾਰ ਹੋ ਗਿਆ | ਸੂਬੇਦਾਰ ਮੱਘਰ ਸਿੰਘ ਚੌਕੀਮਾਨ ਨੇ ਦੱਸਿਆ ਕਿ ਪਰਸ ਵਿਚ ਕਰੀਬ 2000 ਰੁਪਏ, ਲਾਇਸੰਸ, ਆਧਾਰ ਕਾਰਡ, ਬੈਂਕ ਦਾ ਏ.ਟੀ.ਐੱਮ ਸਮੇਤ ਹੋਰ ਜ਼ਰੂਰੀ ਕਾਗਜ਼ ਸਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚੌਂਕੀਮਾਨ ਪੁਲਿਸ ਚੌਂਕੀ ਵਿਚ ਦਰਖ਼ਾਸਤ ਦਰਜ ਕਰਵਾ ਦਿੱਤੀ ਹੈ |