22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਭਾਜਪਾ ਮੰਡਲ ਸੁਧਾਰ ਨੇ ਐੱਨ.ਸੀ.ਸੀ. ਕੈਡਿਟਾਂ ਨਾਲ ਖ਼ਾਲਸਾ ਕਾਲਜ ਸੁਧਾਰ ਵਿਖੇ ਯੋਗ ਦਿਵਸ ਮਨਾਇਆ

ਅਜੀਤ ਡੈਸਕ 22-06-2025
ਗੁਰੂਸਰ ਸੁਧਾਰ, 21 ਜੂਨ (ਜਗਪਾਲ ਸਿੰਘ ਸਿਵੀਆਂ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਭਾਜਪਾ ਮੰਡਲ ਸੁਧਾਰ ਵਲੋਂ ਸਥਾਨਕ ਜੀ.ਐੱਚ.ਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ 3 ਪੰਜਾਬ ਐੱਨ.ਸੀ.ਸੀ. ਲੁਧਿਆਣਾ ਦੇ ਕੈਡਿਟਾਂ ਨਾਲ ਯੋਗ ਦਿਵਸ ਮਨਾਇਆ ਗਿਆ | ਇਸ ਯੋਗ ਦਿਵਸ ਭਾਜਪਾ ਮੰਡਲ ਸੁਧਾਰ ਦੇ ਅਹੁਦੇਦਾਰਾਂ ਅਤੇ ਇਲਾਕੇ ਦੇ ਲੋਕਾਂ ਵਲੋਂ ਵੱਡੇ ਪੱਧਰ 'ਤੇ ਹਿੱਸਾ ਲਿਆ ਗਿਆ | ਇਸ ਮੌਕੇ ਭਾਜਪਾ ਆਗੂ ਪਰਮਜੀਤ ਸਿੰਘ ਟੂਸਾ, ਜ਼ਿਲ੍ਹਾ ਮੀਤ ਪ੍ਰਧਾਨ ਬਾਲ ਕਿ੍ਸ਼ਨ ਗਰਗ, ਭਾਜਪਾ ਮੰਡਲ ਸੁਧਾਰ ਮਨੋਜ ਗੋਇਲ ਨੇ ਦੱਸਿਆ ਕਿ ਯੋਗਾ ਭਾਰਤੀ ਸੰਸਕਿ੍ਤੀ ਦਾ ਇਕ ਹਿੱਸਾ ਹੈ, ਯੋਗ ਭਾਰਤ ਦੇ ਰਿਸ਼ੀ-ਮੁਨੀਆਂ ਦੀ ਤਪੱਸਿਆ ਦਾ ਨਤੀਜਾ ਹੈ | ਇਸ ਮੌਕੇ ਐਥਲੀਟ ਰਾਜਵੀਰ ਨਿੱਕੂ ਘੁਮਾਣ, ਯਸ਼ਪਾਲ ਸ਼ਰਮਾ, ਮਹਿੰਦਰ ਦੇਵ, ਸਵਿਤਾ ਮਲਹੋਤਰਾ ਤੇ ਰਾਮ ਮੂਰਤੀ ਦੋਵੇਂ ਪੰਚ, ਭਜਨ ਸਿੰਘ ਅਕਾਲਗੜ੍ਹ, ਪਰਵੀਨ ਕੁਮਾਰੀ, ਸੰਦੀਪ ਸਿੰਘ, ਸੁਨੀਲ ਗੋਇਲ, ਹਰਦੀਪ ਸਿੰਘ, ਅੰਕੁਸ਼ ਮਿੱਤਲ, ਪਰਵੀਨ ਗੋਇਲ, ਅੰਕੁਸ਼ ਮਿੱਤਲ, ਵਿਸ਼ੂ ਮਿੱਤਲ, ਮਨਪ੍ਰੀਤ, ਵਿਕਾਸ ਕਪੂਰ, ਮੋਹਿੰਦਰ ਦੇਵ, ਯਸ਼ਪਾਲ ਸ਼ਰਮਾ, ਗੁਰਿੰਦਰ ਸਿੰਘ, ਪਰਜਨ ਸਿੰਘ ਪਰਵੀਨ, ਰਾਜੀਵ ਗੋਇਲ, ਰਵੀ ਗੋਇਲ, ਬਾਬੂ ਸ਼ਾਹ, ਅਨਿਲ (ਸਟੂਡੀਓ ਵਾਲੇ), ਰਜਿੰਦਰ ਜੈਨ, ਮੇਵਾ ਸਿੰਘ ਟੂਸਾ ਤੋਂ ਇਲਾਵਾ ਵੱਡੀ ਗਿਣਤੀ ਸੁਧਾਰ ਮੰਡਲ ਦੇ ਭਾਜਪਾ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਵਿਖੇ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਭੱਠਾ ਕਾਰੋਬਾਰੀਆਂ ਵਲੋਂ ਅਣਮਿੱਥੇ ਸਮੇਂ ਲਈ ਭੱਠੇ ਬੰਦ ਰੱਖਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।