ਜਗਰਾਉਂ, 21 ਜੂਨ (ਵਿਨੋਦ ਕੁਮਾਰ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਪਿ੍ੰਸੀਪਲ ਸੁਪਿ੍ਆ ਖੁਰਾਣਾ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ | ਯੋਗ ਦਿਵਸ ਮੌਕੇ ਮੌਜੂਦ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਯੋਗਾ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਖੁਰਾਣਾ ਨੇ ਯੋਗ ਦਿਵਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਰੁਝੇਵੇਂ ਭਰੀ ਜ਼ਿੰਦਗੀ 'ਚ ਇਨਸਾਨ ਕੋਲ ਆਪਣੇ ਲਈ ਬਿਲਕੁਲ ਵੀ ਵਕਤ ਨਹੀਂ ਹੈ | ਉਨ੍ਹਾਂ ਕਿਹਾ ਕਿ ਯੋਗ ਅਜਿਹਾ ਮੰਤਰ ਹੈ, ਜਿਸ ਨਾਲ ਇਨਸਾਨ ਸਰੀਰਕ ਤੌਰ ਰਿਸ਼ਟ-ਪੁਸ਼ਟ ਰਹਿੰਦਾ ਹੈੈ | ਇਸ ਮੌਕੇ ਸਨੀ ਪਾਸੀ, ਸਰਬਜੀਤ ਸਿੰਘ ਧਾਲੀਵਾਲ, ਵਿਨੋਦ ਕੁਮਾਰ, ਮਨੀਸ਼ ਕੁਮਾਰ, ਮਨੋਜ ਚੱਢਾ, ਕੁਲਵਿੰਦਰ ਕੌਰ ਡੀ.ਪੀ, ਅੰਜੂ ਕੌਸ਼ਲ, ਸਰਿਤਾ ਅੱਗਰਵਾਲ, ਰਿਸ਼ੂ ਬਾਂਸਲ, ਅਨੂ ਸ਼ਰਮਾ, ਪਲਕ ਸ਼ਰਮਾ, ਆਂਚਲ ਰਾਣੀ, ਨਵਜੋਤ ਕੌਰ, ਜਤਿੰਦਰ ਕੌਰ, ਹਰਮੀਤ ਕੌਰ, ਪਿ੍ਯੰਕਾ ਕੌਰ, ਕੁਲਦੀਪ ਕੌਰ, ਮਲਕੀਤ ਕੌਰ, ਰਿੱਪਲ ਰਾਣੀ, ਕੁਲਵਿੰਦਰ ਕੌਰ ਸੰਧੂ, ਪਰਮਜੀਤ ਕੌਰ ਸੰਧੂ, ਗੁਰਮੀਤ ਕੌਰ, ਆਸ਼ਿਮਾ ਗੁਪਤਾ, ਪੂਜਾ ਬਾਂਸਲ, ਨੀਰੂ ਸੋਨੀ, ਕੁਲਵਿੰਦਰ ਕੌਰ, ਬੇਅੰਤ ਸਿੰਘ ਆਦਿ ਹਾਜ਼ਰ ਸਨ |