22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਸੀ.ਐੱਚ.ਸੀ. ਹਠੂਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅਜੀਤ ਡੈਸਕ 22-06-2025
ਹਠੂਰ, 21 ਜੂਨ (ਜਸਵਿੰਦਰ ਸਿੰਘ ਛਿੰਦਾ)-ਐੱਸ.ਐੱਮ.ਓ. ਇੰਚਾਰਜ ਸੀ.ਐੱਚ.ਸੀ. ਹਠੂਰ ਡਾਕਟਰ ਵਰੁਣ ਸੱਗੜ ਦੀ ਅਗਵਾਈ ਹੇਠ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਜਿਸ ਵਿਚ ਸੀ.ਐੱਚ.ਸੀ. ਹਠੂਰ ਦੇ ਸਟਾਫ਼ ਅਤੇ ਨਰਸਿੰਗ ਸਟੂਡੈਂਟਸ ਨੇ ਹਿੱਸਾ ਲਿਆ | ਆਯੂਰਵੈਦਿਕ ਮੈਡੀਕਲ ਅਫ਼ਸਰ ਡਾਕਟਰ ਗੌਰਵ ਜੈਨ ਨੇ ਸਮੂਹ ਸਟਾਫ਼ ਨੂੰ ਯੋਗਾ ਕਰਵਾਇਆ ਅਤੇ ਯੋਗ ਰਾਹੀਂ ਨਿਰੋਗ ਰਹਿਣ ਲਈ ਸਹੁੰ ਚੁਕਾਈ | ਇਸ ਮੌਕੇ ਪ੍ਰਕਾਸ਼ ਸਿੰਘ ਹੈਲਥ ਇੰਸਪੈਕਟਰ, ਵੀਨੂੰ ਸਿੰਗਲਾ, ਸੀਮਾ ਮਹਿਤਾ, ਸੁਖਪਾਲ ਸਿੰਘ ਤਿੰਨੋਂ ਫਾਰਮੇਸੀ ਅਫ਼ਸਰ, ਕੁਲਦੀਪ ਸਿੰਘ ਓਟ ਕੌਂਸਲਰ, ਡਾਕਟਰ ਵਿਕਾਸ ਹੋਮਿਓਪੈਥੀ ਮੈਡੀਕਲ ਅਫ਼ਸਰ, ਵਿਕਾਸ ਨਈਅਰ ਹੋਮਿਓਪੈਥੀ ਫਾਰਮੇਸੀ ਅਫ਼ਸਰ, ਸੁਖਚੈਨ ਕੌਰ ਐੱਲ.ਐੱਚ.ਵੀ, ਜਸਵਿੰਦਰ ਕੌਰ, ਕਿਰਨਦੀਪ ਕੌਰ ਦੋਨੋਂ ਏ.ਐੱਨ.ਐੱਮ. ਗੁਰੂ ਗੋਬਿੰਦ ਸਿੰਘ ਨਰਸਿੰਗ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਅਤੇ ਤੇਜਿੰਦਰ ਸਿੰਘ ਮਾਣੂੰਕੇ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਵਿਸ਼ਵ ਯੋਗਾ ਦਿਵਸ ਮਨਾਇਆ ਅਗਲੀ ਖ਼ਬਰ ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਵਿਖੇ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।