29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਜੱਗਾ ਹਿੱਸੋਵਾਲ ਨੇ ਪਿੰਡ ਪਰਜੀਆਂ ਬਿਹਾਰੀਪੁਰ ਵਿਖੇ ਨੁਕਸਾਨੀ ਜ਼ਮੀਨ ਦਾ ਜਾਇਜ਼ਾ ਲਿਆ

ਅਜੀਤ ਡੈਸਕ 02-09-2025
ਸਿੱਧਵਾਂ ਬੇਟ, 1 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਜਗਰਾਉਂ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਆਪਣੀਆਂ ਸਾਥੀਆਂ ਸਮੇਤ ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਲੁਧਿਆਣਾ ਵਾਲੇ ਪਾਸੇ ਪੈਂਦੇ ਪਿੰਡ ਪਰਜੀਆਂ ਬਿਹਾਰੀਪੁਰ ਦੇ ਕਿਸਾਨਾਂ ਦੀ ਦਰਿਆ ਸਤਲੁਜ ਅੰਦਰ ਪੈਂਦੀ ਅਤੇ ਬੜੀ ਤੇਜ਼ੀ ਨਾਲ ਦਰਿਆ 'ਚ ਬੁਰਦ ਹੋ ਰਹੀ ਮਾਲਕੀ ਜ਼ਮੀਨ ਦੀ ਕਿਸਾਨਾਂ ਤੋਂ ਜਾਣਕਾਰੀ ਮੰਗੀ | ਉਨ੍ਹਾਂ ਇਸ ਮੌਕੇ ਆਖਿਆ ਕਿ ਮਾਨ ਸਰਕਾਰ ਤਾਂ ਸਿਰਫ਼ ਡੰਗ ਟਪਾਊ ਨੀਤੀ ਹੀ ਅਪਣਾ ਰਹੀ ਹੈ | ਉਨ੍ਹਾਂ ਨੂੰ ਅਜੇ ਤੱਕ ਨਾ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਨਾ ਹੀ ਜ਼ਮੀਨ ਵਿਚ ਬੀਜੀਆਂ ਫ਼ਸਲਾਂ ਦੀ ਹੀ ਚਿੰਤਾ ਹੈ | ਜਦਕਿ ਦਰਿਆ ਦੇ ਤੇਜ਼ ਪਾਣੀ ਨੇ ਹਲਕਾ ਜਗਰਾਉਂ ਦੇ ਪਿੰਡਾਂ ਦੀ ਦੋਵੇਂ ਪਾਸੇ ਦਰਿਆ ਦੇ ਬੰਨ੍ਹ ਅੰਦਰ ਪੈਂਦੀ ਦਰਜਨਾਂ ਏਕੜ ਜ਼ਮੀਨ ਜਿੱਥੇ ਦਰਿਆ ਵਿਚ ਰਲ ਗਈ ਹੈ, ਉੱਥੇ ਬੀਜੀਆਂ ਫ਼ਸਲਾਂ ਵੀ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ | ਉਨ੍ਹਾਂ ਆਖਿਆ ਕਿ ਦਰਿਆ ਵਿਚ ਅਜੇ ਰੋਪੜ ਹਾਰਡ ਵਰਕਸ ਤੋਂ ਹੋਰ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਕਮਜ਼ੋਰ ਬੰਨ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਹੈ | ਇਸ ਲਈ ਸਰਕਾਰ ਤੁਰੰਤ ਇਸ ਪਾਸੇ ਵੱਲ ਧਿਆਨ ਦੇ ਕੇ ਕਿਸਾਨਾਂ ਨੂੰ ਰਾਹਤ ਦੇਵੇ | ਇਸ ਮੌਕੇ ਨੰਬਰਦਾਰ ਜੋਗਿੰਦਰ ਸਿੰਘ ਢਿੱਲੋਂ, ਸਾਬਕਾ ਸਰਪੰਚ ਜਤਿੰਦਰਪਾਲ ਸਿੰਘ ਸਿੱਧੂ, ਸਾਬਕਾ ਸਰਪੰਚ ਗੁਰਮੀਤ ਸਿੰਘ ਅੱਬੂਪੁਰਾ, ਸਰਪੰਚ ਜੱਸਾ ਸਿੰਘ ਪਰਜੀਆਂ, ਨਾਹਰ ਸਿੰਘ ਕੰਨੀਆਂ, ਮੋਹਣ ਸਿੰਘ ਖੰਡੂਰ, ਫੌਜੀ ਬਲਜੀਤ ਸਿੰਘ, ਮਲਕੀਤ ਸਿੰਘ, ਇੰਦਰ ਸਿੰਘ, ਮਲਕੀਤ ਸਿੰਘ, ਤਰਸੇਮ ਸਿੰਘ, ਗੁਰਿੰਦਰਪਾਲ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ, ਜਿਨ੍ਹਾਂ ਨੇ ਹੜ੍ਹਾਂ ਦੀ ਸਥਿਤੀ ਤੋਂ ਸਾਬਕਾ ਵਿਧਾਇਕ ਨੂੰ ਜਾਣੂ ਕਰਵਾਇਆ |
ਪਿਛਲੀ ਖ਼ਬਰ ਮੁੱਲਾਂਪੁਰ-ਦਾਖਾ ਦੀਆਂ ਸੜਕਾਂ ਜਲ-ਥਲ ਹੋਈਆਂ ਅਗਲੀ ਖ਼ਬਰ ਮੌਕਾ ਰਿਪੋਰਟ ਦਾ ਪੰਜ ਹਜ਼ਾਰ ਲੈਣ ਵਾਲਾ ਕੱਚਾ ਕਰਿੰਦਾ ਮੁੜ ਪਰਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।