30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਮਹੀਨਾਵਾਰ ਨਾਟਕ ਸਮਾਗਮ

ਅਜੀਤ ਡੈਸਕ 02-09-2025
ਮੁੱਲਾਂਪੁਰ-ਦਾਖਾ, 1 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵਲੋਂ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਖੇ ਮਹੀਨਾਵਾਰ ਨਾਟਕ ਸਮਾਗਮ ਕਰਵਾਇਆ ਗਿਆ | ਸਮਾਗਮ ਦਾ ਰਸਮੀ ਉਦਘਾਟਨ ਲੇਖਕ ਅਮਰੀਕ ਸਿੰਘ ਤਲਵੰਡੀ, ਨਾਟਕਕਾਰ ਤਿਰਲੋਚਨ ਸਿੰਘ, ਮਾ. ਉਜਾਗਰ ਸਿੰਘ, ਹਰਕੇਸ਼ ਚੌਧਰੀ, ਪੱਤਰਕਾਰ ਸੰਤੋਖ ਗਿੱਲ, ਲੈਕਚਰਾਰ ਇਕਬਾਲ ਪੁੜੈਣ, ਸੇਵਾ ਮੁਕਤ ਟੈਕਸ ਅਧਿਕਾਰੀ ਰਾਜੀਵ ਪੁਰੀ, ਲੈਕਚਰਾਰ ਦਲਜੀਤ ਸਿੰਘ ਵਲੋਂ ਰੋਸ਼ਨੀ ਤੇ ਚੇਤੰਨਤਾ ਦਾ ਪ੍ਰਤੀਕ ਮੋਮਬੱਤੀਆਂ ਜਲਾ ਕੇ ਕੀਤਾ | ਉਪਰੰਤ ਸੁਰਭੀ ਰੰਗ ਆਰਟ ਐਂਡ ਵੈੱਲਫ਼ੇਅਰ ਸੁਸਾਇਟੀ ਲੁਧਿਆਣਾ ਵਲੋਂ ਜਗਦੇਵ ਸਿੰਘ ਅਤੇ ਗੁਰਮੀਤ ਸਿੰਘ ਦੀ ਨਿਰਦੇਸ਼ਨਾਂ ਹੇਠ ਨਾਟਕ 'ਗ਼ਜ਼ਬ ਤੇਰੀ ਅਦਾ' ਖੇਡਿਆ ਗਿਆ | ਨਾਟਕ ਜੰਗ ਵਿਰੋਧੀ ਸੁਨੇਹਾ ਦੇਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਿਹਾ | ਨਾਟਕ 'ਚ ਦਿਖਾਇਆ ਗਿਆ ਕਿ ਕਿਵੇਂ ਨਿਹੱਕੀਆਂ ਜੰਗਾਂ ਵਿਚ ਕਿਸ ਤਰ੍ਹਾਂ ਫਿਲਸਤੀਨੀ ਲੋਕ ਮਰ ਰਹੇ ਹਨ, ਸਾਮਰਾਜ ਸੰਸਾਰ ਪੱਧਰ 'ਤੇ ਜੰਗਾਂ ਚਲਾ ਕੇ ਲੋਕਾਂ ਦੀਆਂ ਲੋਥਾਂ 'ਤੇ ਆਪਣਾ ਵਪਾਰ ਚਲਾਉਂਦਾ ਹੈ | ਲੋਕ ਕਲਾ ਮੰਚ ਵਲੋਂ ਹਰਕੇਸ਼ ਚੌਧਰੀ, ਕਮਲਜੀਤ ਮੋਹੀ, ਦੀਪਕ ਰਾਏ, ਰਣਵੀਰ ਸਿੰਘ, ਭਾਗ ਸਿੰਘ ਗਿੱਲ, ਸੁਖਦੀਪ ਸਿੰਘ ਚਾਨਾ, ਅੰਜੂ ਚੌਧਰੀ, ਨੀਰਜਾ ਬਾਂਸਲ, ਸਰਨਜੀਤ ਕੌਰ, ਪ੍ਰਦੀਪ ਕੌਰ, ਨੈਨਾ ਸ਼ਰਮਾ, ਚੰਨਪ੍ਰੀਤ ਕੌਰ, ਲਖਵੀਰ ਸਿੰਘ ਨੇ ਨਾਟਕ ਟੀਮ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮਾ. ਗੁਰਜੀਤ ਸਿੰਘ, ਪਿ੍ੰਸੀਪਲ ਅਜਮੇਰ ਸਿੰਘ ਦਾਖਾ, ਪ੍ਰੋਫ਼ੈਸਰ ਏਕਤਾ, ਗੁਰਦੀਪ ਕੌਰ, ਮਾ. ਗੁਰਪ੍ਰੀਤ ਸਿੰਘ, ਰਾਜਿੰਦਰ ਕੌਰ, ਅਮੋਦ ਸਿੰਘ ਚਾਨਾ, ਅਭਿਨੈ ਬਾਂਸਲ ਮੌਜੂਦ ਸਨ |
ਪਿਛਲੀ ਖ਼ਬਰ ਧਾਲੀਵਾਲ ਨੇ ਵਿਧਾਇਕ ਇਯਾਲੀ ਵਲੋਂ 51 ਗਰੀਬ ਪਰਿਵਾਰਾਂ ਨੂੰ ਮੁਫ਼ਤ ਤਰਪਾਲਾਂ ਦੀ ਕੀਤੀ ਵੰਡ ਅਗਲੀ ਖ਼ਬਰ ਛਪਾਰ ਵਿਖੇ ਲੱਗਣ ਵਾਲੀਆਂ ਸਿਆਸੀ ਕਾਨਫ਼ਰੰਸਾਂ ਦੇ ਪ੍ਰਬੰਧਕ ਬਰਸਾਤ ਨੇ ਭੰਬਲਭੂਸੇ 'ਚ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।