27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਜ਼ਿਲ੍ਹਾ ਲੁਧਿਆਣਾ 'ਚ 1.09 ਲੱਖ ਅਯੋਗ ਰਾਸ਼ਨ ਕਾਰਡ ਧਾਰਕ ਹਟਾਏ <br/>

ਅਜੀਤ ਡੈਸਕ 03-09-2025
ਗੁਰੂਸਰ ਸੁਧਾਰ, 2 ਸਤੰਬਰ (ਜਗਪਾਲ ਸਿੰਘ ਸਿਵੀਆਂ)-ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਕੇਂਦਰ ਸਰਕਾਰ ਦੀ ਵਿਸ਼ੇਸ਼ ਮੁਹਿੰਮ ਤਹਿਤ ਪਿਛਲੇ ਤਿੰਨ ਮਹੀਨਿਆਂ 'ਚ 1.09 ਲੱਖ ਤੋਂ ਵੱਧ ਅਯੋਗ ਲਾਭਪਾਤਰੀਆਂ ਨੂੰ ਸਬਸਿਡੀ ਵਾਲੇ ਰਾਸ਼ਨ ਦੀ ਸੂਚੀ ਤੋਂ ਹਟਾਇਆ ਗਿਆ ਹੈ | ਇਸ ਕਦਮ ਦਾ ਮਕਸਦ ਅਨਾਜ ਸਿਰਫ਼ ਅਸਲੀ ਲੋੜਵੰਦਾਂ ਤੱਕ ਪਹੁੰਚਾਉਣਾ ਹੈ | ਵਿਭਾਗੀ ਅੰਕੜਿਆਂ ਅਨੁਸਾਰ ਮਈ 'ਚ 18.09 ਲੱਖ ਰਾਸ਼ਨ ਕਾਰਡ ਸਨ, ਜੋ ਅਗਸਤ ਤੱਕ ਘਟ ਕੇ 17 ਲੱਖ ਰਹਿ ਗਏ | ਹਟਾਏ ਗਏ ਲੋਕਾਂ 'ਚ ਜ਼ਿਆਦਾਤਰ ਨੇ ਪਿਛਲੇ ਇਕ ਸਾਲ ਤੋਂ ਰਾਸ਼ਨ ਨਹੀਂ ਲਿਆ, ਕੁਝ ਵਿਦੇਸ਼ ਜਾਂ ਦੂਜੇ ਰਾਜਾਂ 'ਚ ਵਸ ਗਏ ਅਤੇ ਕਈਆਂ ਕੋਲ ਦੋਹਰੇ ਕਾਰਡ ਸਨ | ਹੁਣ 2.4 ਲੱਖ ਤੋਂ ਵੱਧ ਲਾਭਪਾਤਰੀਆਂ 'ਤੇ ਸਕੀਮ ਤੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ, ਜਿਨ੍ਹਾਂ 'ਚ 34,798 ਚੁੱਪ ਲਾਭਪਾਤਰੀ ਅਤੇ 2223 ਮਿ੍ਤਕ ਵੀ ਸ਼ਾਮਿਲ ਹਨ, ਜੇ ਇਹ ਲੋਕ 30 ਸਤੰਬਰ ਤੱਕ ਈ-ਕੇ.ਵਾਈ.ਸੀ. ਨਹੀਂ ਕਰਵਾਉਂਦੇ ਤਾਂ ਉਨ੍ਹਾਂ ਦੇ ਕਾਰਡ ਵੀ ਰੱਦ ਹੋ ਸਕਦੇ ਹਨ | ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਤੇ 'ਇਕ ਰਾਸ਼ਟਰ ਇਕ ਰਾਸ਼ਨ ਕਾਰਡ' ਪਹਿਲਕਦਮੀ ਤਹਿਤ ਸਰਕਾਰ ਨੇ ਸਾਰੇ ਰਾਜਾਂ ਨੂੰ ਜਾਅਲੀ ਕਾਰਡ ਖਤਮ ਕਰਕੇ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ | ਪੰਜਾਬ ਦੇ ਖੁਰਾਕ ਵਿਭਾਗ ਨੇ ਰਾਸ਼ਨ ਡਿਪੂਆਂ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਲੋਕ ਸਮੇਂ ਸਿਰ ਤਸਦੀਕ ਕਰਵਾ ਸਕਣ |
ਈ-ਸ਼੍ਰਮ ਕਾਰਡ ਧਾਰਕ ਰਾਸ਼ਨ ਤੋਂ ਵਾਂਝੇ: ਇਸ ਦੌਰਾਨ ਪੰਜਾਬ ਸਰਕਾਰ 'ਤੇ ਵੀ ਸਵਾਲ ਉੱਠ ਰਹੇ ਹਨ, ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ 1.50 ਲੱਖ ਈ-ਸ਼੍ਰਮ ਕਾਰਡ ਧਾਰਕ, ਜਿਨ੍ਹਾਂ ਨੇ ਈ-ਕੇ.ਵਾਈ.ਸੀ. ਪੂਰੀ ਕਰ ਲਈ ਹੈ, ਪਿਛਲੇ 6 ਮਹੀਨਿਆਂ ਤੋਂ ਰਾਸ਼ਨ ਲਈ ਡਿਪੂਆਂ ਦੇ ਚੱਕਰ ਕੱਟ ਰਹੇ ਹਨ | ਇਹ ਲੋਕ ਸਰਕਾਰ ਦੀ ਅਣਗਹਿਲੀ ਕਾਰਨ ਮੁਫ਼ਤ ਅਨਾਜ ਤੋਂ ਵਾਂਝੇ ਹਨ | ਜਦਕਿ ਸੂਬਾ ਸਰਕਾਰ ਕੇਂਦਰ 'ਤੇ ਰਾਸ਼ਨ ਕਾਰਡ ਕੱਟਣ ਦੇ ਦੋਸ਼ ਲਗਾਉਂਦੀ ਹੈ, ਇਸ ਮੁੱਦੇ ਨੇ ਸਰਕਾਰ ਨੂੰ ਵਿਵਾਦਾਂ 'ਚ ਘੇਰ ਲਿਆ ਹੈ |

ਪਿਛਲੀ ਖ਼ਬਰ ਭਾਰੀ ਮੀਂਹ ਦੇ ਮੌਸਮ ਨੇ ਤਰਪਾਲ ਨੂੰ ਬਣਾਇਆ 'ਸੁਪਰਹੀਰੋ' <br/> ਅਗਲੀ ਖ਼ਬਰ ਸਤਲੁਜ ਦਰਿਆ ਤਲਵੰਡੀ ਨੌ-ਅਬਾਦ 'ਚ ਲੱਗੀ ਢਾਹ ਨੂੰ ਰੋਕਣ ਲਈ ਕੋਸ਼ਿਸ਼ਾਂ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।