27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਨੇ ਬਜ਼ੁਰਗਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਿਆ

ਜਗਰਾਉਂ, 26 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ (ਯੂ. ਕੇ.)

ਅਜੀਤ ਡੈਸਕ 27-10-2026
ਜਗਰਾਉਂ, 26 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ (ਯੂ. ਕੇ.) ਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ 218ਵਾਂ ਸਵ. ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਤੇ ਰਾਸ਼ਨ ਵੰਡ ਸਮਾਗਮ ਕਰਵਾਇਆ। ਸਮਾਗਮ ਵਿਚ ਸਵ: ਓਮ ਪ੍ਰਕਾਸ ਭੰਡਾਰੀ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਪੁੱਤਰ ਪੁਨੀਤ ਭੰਡਾਰੀ (ਚੰਡੀਗੜ੍ਹ) ਨੇ ਆਪਣੀ ਨੇਕ ਕਮਾਈ ਵਿਚੋਂ 30 ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨ ਭੇਜੀ। ਇਸ ਮੌਕੇ ਭੰਡਾਰੀ ਪਰਿਵਾਰ ਵਲੋਂ ਸਾਰੇ ਬਜ਼ੁਰਗਾਂ ਨੂੰ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਮਠਿਆਈ ਦੇ ਡੱਬੇ ਵੀ ਦਿੱਤੇ ਗਏ। ਇਸ ਮੌਕੇ ਪ੍ਰਧਾਨ ਕਨੱਈਆ ਗੁਪਤਾ ਬਾਂਕਾ ਤੇ ਪ੍ਰਧਾਨ ਰਾਜਿੰਦਰ ਜੈਨ ਕਾਕਾ ਨੇ ਭੰਡਾਰੀ ਪਰਿਵਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕੁਦਰਤ ਦੇ ਰਾਖੇ ਟੀਮ ਵਲੋਂ ਪ੍ਰਧਾਨ ਕਨੱਈਆ ਗੁਪਤਾ ਬਾਂਕਾ, ਪ੍ਰਧਾਨ ਰਾਜਿੰਦਰ ਜੈਨ ਕਾਕਾ, ਸਾਹਿਲ ਗੁਪਤਾ, ਰਾਜਪਾਲ ਜੈਨ, ਅਰਵਿੰਦ ਬਾਂਸਲ, ਕੇਵਲ ਮਲਹੋਤਰਾ ਤੇ ਕੈਪਟਨ ਨਰੇਸ਼ ਵਰਮਾ ਨੇ ਸਾਰੇ ਬਜ਼ੁਰਗਾਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਕਰ ਭਲਾ ਹੋ ਭਲਾ ਸੁਸਾਇਟੀ ਵਲੋਂ ਚੇਅਰਮੈਨ ਰੋਹਿਤ ਅਰੋੜਾ, ਪ੍ਰਧਾਨ ਵਿਸ਼ਾਲ ਸ਼ਰਮਾ, ਨੀਰਜ ਕਟਾਰੀਆ, ਸੁਨੀਲ ਬਜਾਜ, ਕੈਮਿਸਟ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਡਾਕਟਰ ਪੰਕਜ ਅੱਗਰਵਾਲ, ਮੀਨੂੰ ਵਰਮਾ, ਸਮਾਜ ਸੇਵੀ ਸੁਰੇਸ਼ ਸਿੰਗਲਾ, ਆਸ਼ਾ ਸਹਿਗਲ ਵਲੋਂ ਵੀ ਬਜ਼ੁਰਗਾਂ ਨੂੰ ਰਾਸ਼ੀ ਤੇ ਹੋਰ ਖਾਣ ਪੀਣ ਦੇ ਪਦਾਰਥ ਵੰਡੇ ਗਏ। ਪ੍ਰਿੰਸੀਪਲ ਮਨੂੰ ਪ੍ਰਿਆ ਦਾ ਸਕੂਲ ’ਚ ਵਧੀਆ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸੁਸ਼ਮਾ ਅਰੋੜਾ, ਅਰਵਿੰਦ ਬਾਂਸਲ, ਬਰਜੇਸ਼ ਗਰਗ, ਬੀ. ਕੇ. ਸਿੰਘ, ਸਾਬਕਾ ਕੌਂਸਲਰ ਅਪਾਰ ਸਿੰਘ, ਰਮੇਸ਼ ਬੇਦੀ, ਵਿਸ਼ਾਲ ਸ਼ਰਮਾ, ਰੋਹਿਤ ਅਰੋੜਾ, ਨੀਰਜ ਕਟਾਰੀਆ, ਸੁਨੀਲ ਬਜਾਜ, ਸੋਨੀ ਮੱਕੜ, ਸੁਖਦੇਵ ਗਰਗ, ਕੰਚਨ ਗਰਗ, ਸੋਨੀ ਮੱਕੜ, ਕੇਵਲ ਮਲਹੋਤਰਾ, ਦੀਪਕ ਕਲਸੀ, ਜਤਿੰਦਰ ਬਾਂਸਲ, ਡਾਕਟਰ ਰਾਕੇਸ਼ ਭਾਰਦਵਾਜ, ਸੋਨੂ ਜੈਨ, ਨਰਿੰਦਰ ਕੋਚਰ , ਡਾਕਟਰ ਜਗਮੋਹਨ ਮਿੱਤਲ, ਡਾਕਟਰ ਪੰਕਜ ਅੱਗਰਵਾਲ, ਮਿੰਟੂ ਮਲਹੋਤਰਾ, ਸੁਰਿੰਦਰ ਪੁਰੀ, ਰੋਹਿਤ ਅਰੋੜਾ, ਵਿਸ਼ਾਲ ਸ਼ਰਮਾ, ਨੀਰਜ ਕਟਾਰੀਆ, ਸ਼ੰਕਰ, ਸਾਹਿਲ ਗੁਪਤਾ, ਮੋਹਿਤ ਗੁਪਤਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲੈਂਗਲੀ ਐਬਟਸਫੋਰਡ ਸੀਟ ਜਿੱਤ ਕੇ ਹਰਮਨ ਭੰਗੂ ਨੇ ਇਤਿਹਾਸ ਰਚਿਆ- ਸਵਰਨ ਧਾਲੀਵਾਲ ਕੈਨੇਡਾ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਗੁਰੂ ਸਾਹਿਬ ਜੀ ਦਾ ਜੀਵਨ ਸਾਨੂੰ ਧਰਮ, ਸੱਚ ਅਤੇ ਇਨਸਾਫ਼ ਦੇ ਰਾਹ ਦੀ ਪ੍ਰੇਰਨਾ ਦਿੰਦਾ ਹੈ- ਮੈਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।