29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਹਿਲਾ ਆਗੂ ਪਰਮਿੰਦਰ ਕੌਰ ਹੰਬੜਾਂ ਨੇ ਲੋੜਵੰਦਾਂ ਨੂੰ ਕੀਤੀ ਤਰਪਾਲਾਂ ਵੰਡ <br/>

ਅਜੀਤ ਡੈਸਕ 03-09-2025
ਹੰਬੜਾਂ, 2 ਸਤੰਬਰ (ਮੇਜਰ ਹੰਬੜਾਂ)-ਸਮਾਜ ਸੇਵਿਕਾ ਮਹਿਲਾ ਆਗੂ ਪਰਮਿੰਦਰ ਕੌਰ ਨੇ ਹੰਬੜਾਂ ਨੇ ਮੀਂਹ ਤੋਂ ਪੀੜਤ ਗਰੀਬ ਪਰਿਵਾਰਾਂ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਚੋਅ ਰਹੀਆਂ ਸਨ, ਨੂੰ ਘਰ-ਘਰ ਜਾ ਕੇ ਤਰਪਾਲਾਂ ਵੰਡ ਕੇ ਉਨ੍ਹਾਂ ਦੀ ਮਦਦ ਕੀਤੀ | ਮਹਿਲਾ ਆਗੂ ਪਰਮਿੰਦਰ ਕੌਰ ਨੇ ਕਿਹਾ ਕਿ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਹੜ੍ਹਾਂ ਵਰਗੇ ਬਣੇ ਹਾਲਾਤ 'ਚ ਕੱਚੇ ਘਰਾਂ ਵਾਲੇ ਪਰਿਵਾਰਾਂ ਦੀ ਮਦਦ ਕਰਨਾਂ ਸਾਡਾ ਪਹਿਲਾ ਫਰਜ਼ ਬਣਦਾ ਹੈ ਤੇ ਅਜਿਹੇ ਲੋੜਵੰਦਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਅੱਜ ਲੋਕਾਂ ਨੂੰ ਜ਼ਰੂਰਤ ਹੈ ਤਾਂ ਕੋਈ ਸਰਕਾਰ ਜਾਂ ਪ੍ਰਸ਼ਾਸਨ ਦਾ ਨੁਮਾਇੰਦਾ ਉਨ੍ਹਾਂ ਦੀ ਮਦਦ ਲਈ ਨਹੀਂ ਪੁੱਜਾ, ਜਦੋਂ ਕਿ ਲੋਕਾਂ ਨੂੰ ਸਹੂਲਤਾਂ ਦੇਣਾ ਤੇ ਉਨ੍ਹਾਂ ਦੀ ਮੱਦਦ ਕਰਨਾ ਸਰਕਾਰ ਜਾਂ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ | ਇਸ ਮੌਕੇ ਉਨ੍ਹਾਂ ਨਾਲ ਮੈਡਮ ਸਰੋਜ ਸਮੇਤ ਹੋਰ ਮਹਿਲਾਵਾਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਅਮਨਦੀਪ ਸਿੰਘ ਖ਼ਾਲਸਾ 17 ਸਾਲ 8 ਮਹੀਨਿਆਂ ਦੀ ਸਾਈਕਲ ਯਾਤਰਾ ਦੌਰਾਨ ਰਾਏਕੋਟ ਪੁੱਜਿਆ <br/> ਅਗਲੀ ਖ਼ਬਰ ਦੇਹੜਕਾ ਵਿਖੇ ਸਰਬੱਤ ਦੇ ਭਲੇ ਲਈ ਪਾਠ ਅਤੇ ਅਰਦਾਸ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।