29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਾਜਪਾ ਜਗਰਾਉਂ ਨੇ ਲੋੜਵੰਦ ਪਰਿਵਾਰਾਂ ਨੂੰ 50 ਤਰਪਾਲਾਂ ਵੰਡੀਆਂ <br/>

ਅਜੀਤ ਡੈਸਕ 03-09-2025
ਜਗਰਾਉਂ, 2 ਸਤੰਬਰ (ਵਿਨੋਦ ਕੁਮਾਰ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਗਰਾਉਂ ਦੇ ਪ੍ਰਧਾਨ ਡਾ: ਰਜਿੰਦਰ ਸ਼ਰਮਾ ਅਤੇ ਭਾਜਪਾ ਜ਼ਿਲ੍ਹਾ ਜਗਰਾਉਂ ਦੇ ਸਮੂਹ ਆਗੂ ਤੇ ਵਰਕਰਾਂ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਮੱਦੇਪੁਰ, ਕੰਨੀਆਂ, ਗਿੱਦੜਵਿੰਡੀ ਅਤੇ ਸਤਲੁਜ ਦਰਿਆ ਦਾ ਦੌਰਾ ਕੀਤਾ ਗਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰੀ ਬਰਸਾਤ ਨਾਲ ਜਿੱਥੇ ਉਨ੍ਹਾਂ ਦੀ ਫ਼ਸਲਾਂ ਦਾ ਨੁਕਸਾਨ ਹੋਇਆ, ਉੱਥੇ ਹੀ ਉਨ੍ਹਾਂ ਦੇ ਬਣੇ ਕੱਚੇ ਮਕਾਨਾਂ ਦੇ ਨਾਲ-ਨਾਲ ਪੱਕੇ ਮਕਾਨਾਂ ਦੀਆਂ ਵੀ ਛੱਤਾਂ ਚੋਅ ਰਹੀਆਂ ਹਨ ਅਤੇ ਸਾਨੂੰ ਇਨ੍ਹਾਂ ਛੱਤਾਂ 'ਚੋਂ ਪਾਣੀ ਰੋਕਣ ਲਈ ਤਰਪਾਲਾਂ ਦੀ ਜ਼ਰੂਰਤ ਹੈ | ਉਸ ਤੋਂ ਬਾਅਦ ਭਾਜਪਾ ਜ਼ਿਲ੍ਹਾ ਜਗਰਾਉਂ ਦੇ ਸਮੂਹ ਵਰਕਰਾਂ ਨੇ ਆਪਣਾ ਦਸਵੰਧ ਕੱਢਦੇ ਹੋਏ 50 ਦੇ ਕਰੀਬ ਤਰਪਾਲਾਂ ਇੰਨ੍ਹਾਂ ਲੋੜਵੰਦਾਂ ਨੂੰ ਮੁਹੱਈਆ ਕਰਵਾਈਆਂ | ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਿਸੇ ਤਰ੍ਹਾਂ ਦੀ ਜ਼ਰੂਰਤ ਮਹਿਸੂਸ ਕਰਨਗੇ ਤਾਂ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ | ਇਸ ਸਮੇਂ ਸੁਮਿਤ ਅਰੋੜਾ, ਰਾਜ ਵਰਮਾ, ਨਵੀਨ ਜੈਨ, ਗੁਰਦਿਆਲ ਸਿੰਘ ਗਾਲਿਬ, ਗੁਰਭੇਜ ਸਿੰਘ ਪੱਤੀ ਮੁਲਤਾਨੀ, ਕੁਲਵੰਤ ਭਾਰਤੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੇਲਾ ਛਪਾਰ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫ਼ਰੰਸ ਹੜ੍ਹਾਂ ਕਾਰਨ ਰੱਦ <br/> ਅਗਲੀ ਖ਼ਬਰ ਪਿੰਡ ਹੇਰਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।