11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗੁੰਮ ਹੋਇਆ ਬੱਚਾ ਲੱਭਿਆ

ਅਜੀਤ ਡੈਸਕ 23-09-2025
ਜਗਰਾਉਂ, 22 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪਿਛਲੀ 28 ਅਗਸਤ ਤੋਂ ਮਾਈ ਜੀਨਾ ਜਗਰਾਉਂ ਦਾ ਵਸਨੀਕ ਬੱਚਾ ਗੁੰਮ ਹੋ ਗਿਆ ਸੀ, ਜੋ ਜਗਰਾਉਂ ਪੁਲਿਸ ਦੇ ਐੱਸ.ਐੱਚ.ਓ. ਸਿਟੀ ਪਰਮਿੰਦਰ ਸਿੰਘ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਸ੍ਰੀ ਅੰਮਿ੍ਤਸਰ ਤੋਂ ਲੱਭ ਲਿਆ | ਇਸ ਸਬੰਧੀ ਸਮਾਜ ਸੇਵੀ ਸੁੱਖ ਜਗਰਾਉਂ ਨੇ ਦੱਸਿਆ ਕਿ ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਇਸ ਬੱਚੇ ਦਾ ਪਿਤਾ ਸਾਡੇ ਕੋਲ ਆਇਆ ਅਤੇ ਫਿਰ ਅਸੀਂ ਇਸ ਸਬੰਧੀ ਐੱਸ.ਐੱਸ.ਓ. ਸਿਟੀ ਪਰਮਿੰਦਰ ਸਿੰਘ ਦੇ ਧਿਆਨ 'ਚ ਲਿਆਂਦਾ | ਉਨ੍ਹਾਂ ਬੱਚੇ ਦੇ ਪਿਤਾ ਤੋਂ ਸਾਰੀ ਗੱਲ ਪਤਾ ਕੀਤੀ ਤੇ ਰਿਪੋਰਟ ਲਿਖ ਕੇ ਸਾਰੇ ਪਾਸੇ ਵਾਇਰਲੈਸ ਕੀਤੀ | ਉਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ 'ਤੇ ਬੱਚੇ ਦੀ ਤਸਵੀਰ ਵਾਇਰਲ ਕੀਤੀ, ਜਿਸ ਤੋਂ ਬਾਅਦ ਬੱਚਾ ਸ੍ਰੀ ਅੰਮਿ੍ਤਸਰ ਸਾਹਿਬ ਦੀ ਗਲਿਆਰਾ ਚੌਂਕੀ ਦੇ ਮੁਲਾਜ਼ਮਾਂ ਨੇ ਫੜ੍ਹ ਲਿਆ ਤੇ ਤਸਵੀਰ ਤੋਂ ਤਸਦੀਕ ਕੀਤਾ | ਉਨ੍ਹਾਂ ਨੇ ਐੱਸ.ਐੱਚ.ਓ. ਸਿਟੀ ਜਗਰਾਉਂ ਤੱਕ ਗੱਲ ਪਹੁੰਚਾਈ ਤੇ ਐੱਸ.ਐੱਚ.ਓ ਨੇ ਬੱਚੇ ਦੇ ਪਰਿਵਾਰ ਨੂੰ ਸ੍ਰੀ ਅੰਮਿ੍ਤਸਰ ਭੇਜਿਆ ਤੇ ਉਨ੍ਹਾਂ ਬੱਚਾ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ |
ਪਿਛਲੀ ਖ਼ਬਰ ਜੋਧਾਂ ਵਿਖੇ ਕੈਪਟਨ ਸੰਧੂ ਵਲੋਂ ਜਿੰਮ ਤੇ ਸੋਲਰ ਲਾਈਟਾਂ ਦਾ ਉਦਘਾਟਨ • ਸੰਸਦ ਮੈਂਬਰ ਰਾਜਾ ਵੜਿੰਗ ਦੇ ਕੋਟੇ 'ਚੋਂ 10... ਅਗਲੀ ਖ਼ਬਰ ਪਰਮਿੰਦਰ ਸਿੰਘ ਸਿੱਧੂ ਨੇ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਕੀਤੀ ਮੁਲਾਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।