12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗ੍ਰਾਮ ਪੰਚਾਇਤ ਸੁਧਾਰ ਦੇ ਦਰੱਖ਼ਤਾਂ ਦੀ ਬੋਲੀ ਤਣਾਅਪੂਰਨ ਮਾਹੌਲ 'ਚ ਨੇਪਰੇ ਚੜ੍ਹੀ

ਅਜੀਤ ਡੈਸਕ 23-09-2025

ਗੁਰੂਸਰ ਸੁਧਾਰ, 22 ਸਤੰਬਰ (ਜਗਪਾਲ ਸਿੰਘ ਸਿਵੀਆਂ)-ਗ੍ਰਾਮ ਪੰਚਾਇਤ ਸੁਧਾਰ ਦੇ ਦਰੱਖ਼ਤਾਂ ਦੀ ਬੋਲੀ ਅੱਜ ਸਹਿਕਾਰੀ ਸਭਾ ਸੁਧਾਰ ਵਿਖੇ ਹੋਈ | ਅੱਜ ਦੀ ਬੋਲੀ ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰ ਸੁਰਿੰਦਰਜੀਤ ਸਿੰਘ ਵਲੋਂ ਸਰਪੰਚ ਬੀਬੀ ਹਰਜਿੰਦਰ ਕੌਰ ਅਤੇ ਸਮੁੱਚੀ ਪੰਚਾਇਤ ਮੈਂਬਰਾਂ, ਬੋਲੀ ਦੇਣ ਵਾਲੇ ਪਿੰਡ ਤੇ ਦੂਰ-ਦੁਰਾਡੇ ਲੋਕਾਂ ਦੀ ਹਾਜ਼ਰੀ ਵਿਚ ਕੀਤੀ ਗਈ | ਇਸ ਮੌਕੇ ਅਧਿਕਾਰੀ ਸੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਬੋਲੀ ਦੀ ਸਰਕਾਰੀ ਕੀਮਤ 576639 ਰੁਪਏ ਰੱਖੀ ਗਈ ਸੀ, ਜਿੱਥੇ ਕਿ ਮੌਕੇ 'ਤੇ 28 ਵਿਅਕਤੀਆਂ ਵਲੋਂ ਇਸ ਬੋਲੀ ਵਿਚ ਹਿੱਸਾ ਲਿਆ ਗਿਆ ਅਤੇ ਅਖੀਰ 'ਚ ਇਹ ਬੋਲੀ 671100 ਵਿਚ ਕੀਤੀ ਗਈ | ਇਸ ਬੋਲੀ ਮੌਕੇ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦੋਂ ਪਿੰਡ ਦੇ ਕੁਝ ਲੋਕਾਂ ਵਲੋਂ ਇਸ ਬੋਲੀ 'ਚ ਸਰਕਾਰੀ ਨਿਯਮਾਂ ਦੀ ਅਨਦੇਖੀ ਕਰਨ ਦੋਸ਼ ਲਗਾਇਆ | ਇਸ 'ਤੇ ਸਰਕਾਰੀ ਅਧਿਕਾਰੀ ਸੁਰਿੰਦਰਜੀਤ ਸਿੰਘ ਅਤੇ ਸਰਪੰਚ ਬੀਬੀ ਹਰਜਿੰਦਰ ਕੌਰ ਵਲੋਂ ਇਤਰਾਜ਼ ਕਰਤਾ ਵਿਅਕਤੀਆਂ ਨੂੰ ਏ.ਡੀ.ਸੀ. ਦੀ ਪ੍ਰਵਾਨਗੀ ਸੰਬੰਧੀ ਦੱਸਦਿਆਂ ਹੋਇਆਂ ਇਸ ਬੋਲੀ ਨੂੰ ਪੂਰੇ ਸਰਕਾਰੀ ਨਿਯਮਾਂ ਅਨੁਸਾਰ ਹੋਣ ਬਾਰੇ ਦੱਸਿਆ ਗਿਆ | ਇਸ ਮੌਕੇ ਜਥੇਦਾਰ ਇੰਦਰਜੀਤ ਸਿੰਘ ਗਿੱਲ, ਪੰਚ ਕਰਮਜੀਤ ਕੌਰ, ਪੰਚ ਜਗਦੀਸ਼ ਕੌਰ, ਪੰਚ ਰਵਿੰਦਰ ਕੌਰ, ਪੰਚ ਰਛਪਾਲ ਸਿੰਘ, ਪੰਚ ਸੁਰਿੰਦਰ ਸਿੰਘ, ਸਾਬਕਾ ਚੇਅਰਮੈਨ ਮਿਹਰ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਇਕਬਾਲ ਸਿੰਘ, ਪੰਚ ਜਤਿੰਦਰ ਸਿੰਘ, ਪੰਚ ਕੁਲਜੀਤ ਕੌਰ, ਪ੍ਰਧਾਨ ਚਰਨਜੀਤ ਸਿੰਘ, ਪ੍ਰਧਾਨ ਹਰਮੇਲ ਸਿੰਘ, ਸੁਖਜੰਤ ਸਿੰਘ, ਪ੍ਰਧਾਨ ਪਵਨਜੀਤ ਸਿੰਘ, ਪ੍ਰਧਾਨ ਹਰਿੰਦਰਪਾਲ ਸਿੰਘ, ਮਨਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੁਰੇਸ਼ ਕੁਮਾਰ ਗਰਗ ਕਰਿਆਨਾ ਐਸੋਸੀਏਸ਼ਨ ਸਿੱਧਵਾਂ ਬੇਟ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਹੰਬੜਾਂ ਤੋਂ ਲੁਧਿਆਣਾ ਸੜਕ 'ਚ ਪਏ ਡੂੰਘੇ ਖੱਡਿਆਂ ਤੋਂ ਲੋਕ ਪ੍ਰੇਸ਼ਾਨ • ਖੱਡਿਆਂ ਕਾਰਨ ਰੋਜ਼ਾਨਾ ਲੋਕ ਹੋ ਰਹੇ ਹਨ ਗੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।