29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਵਧ ਰਹੇ ਪ੍ਰਦੂਸ਼ਣ ਨੂੰ ਦੇਖਦਿਆਂ ਬੂਟੇ ਲਗਾ ਕੇ ਗਰੀਨ ਦੀਵਾਲੀ ਮਨਾਈਏ-ਪੰਧੇਰ ਬੱਗਾ ਕਲਾਂ

ਅਜੀਤ ਡੈਸਕ 16-10-2025
ਹੰਬੜਾਂ, 15 ਅਕਤੂਬਰ (ਮੇਜਰ ਹੰਬੜਾਂ)-ਦਿਨੋਂ-ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦਿਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਵਾਰ ਅਸੀਂ ਪਟਾਕਿਆਂ ਰਹਿਤ ਆਪਣੇ ਘਰਾਂ 'ਚ ਬੂਟੇ ਲਗਾਕੇ ਗਰੀਨ ਦੀਵਾਲੀ ਮਨਾਏ ਜਾਣ ਲਈ ਅੱਗੇ ਆਈਏ ਤਾਂ ਜੋ ਪਟਾਕਿਆਂ ਦੇ ਜਹਿਰੀਲੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ | ਇਹ ਪ੍ਰਗਟਾਵਾ ਸੀਨੀਅਰ ਆਗੂ ਵਾਤਾਵਰਨ ਪ੍ਰੇਮੀ ਪ੍ਰਾਪਰਟੀ ਕਾਰੋਬਾਰੀ ਭਗਵੰਤ ਸਿੰਘ ਪੰਧੇਰ ਬੱਗਾ ਕਲਾਂ ਨੇ ਲੋਕਾਂ ਨੂੰ ਪਟਾਕਿਆਂ ਰਹਿਤ ਗਰੀਨ ਦੀਵਾਲੀ ਮਨਾਏ ਜਾਣ ਦੀ ਅਪੀਲ ਕਰਦਿਆਂ ਕੀਤਾ | ਪੰਧੇਰ ਬੱਗਾ ਕਲਾਂ ਨੇ ਹੋਰ ਕਿਹਾ ਕਿ ਜਿੱਥੇ ਅਸੀਂ ਪਟਾਕਿਆਂ ਰਹਿਤ ਗਰੀਨ ਦੀਵਾਲੀ ਮਨਾਏ ਜਾਣ ਦੀ ਸ਼ੁਰੂਆਤ ਕਰਾਂਗੇ ਉੱਥੇ ਕਿਸਾਨ ਭਰਾ ਝੋਨੇ ਦੇ ਵੱਢ ਵਾਲੇ ਖੇਤਾਂ ਵਿਚ ਵੀ ਅੱਗਾਂ ਨਾ ਲਗਾਉਣ ਅਤੇ ਪਰਾਲੀ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਦੀ ਮਿੱਟੀ ਵਿਚ ਰਲਾਕੇ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਵਧਾ ਸਕਦੇ ਹਾਂ | ਪੰਧੇਰ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਦੇ ਚੱਲਦਿਆਂ ਜਹਿਰੀਲੇ ਧੂੰਏਾ ਵਾਲੇ ਪਟਾਕੇ ਨਾ ਚਲਾਕੇ ਸਗੋਂ ਆਪਣੇ ਆਸ-ਪਾਸ ਖਾਲੀ ਥਾਵਾਂ ਸਮੇਤ ਘਰਾਂ 'ਚ ਫ਼ਲ ਦੇ ਬੂਟੇ ਲਗਾਕੇ ਗਰੀਨ ਦੀਵਾਲੀ ਮਨਾਏ ਜਾਣ ਦੀ ਪਹਿਲ ਕਦਮੀ ਕਰਨ |

ਪਿਛਲੀ ਖ਼ਬਰ ਪ੍ਰਾਪਰਟੀ ਨੂੰ ਸੀਲ ਕਰਨ ਪੁੱਜੀ ਨਗਰ ਕੌਂਸਲ ਟੀਮ ਨੂੰ ਮੌਕੇ 'ਤੇ ਟੈਕਸ ਜਮ੍ਹਾਂ ਕਰਵਾਇਆ ਅਗਲੀ ਖ਼ਬਰ ਰਾਜ ਪੱਧਰੀ ਸਕੂਲ ਖੇਡਾਂ ਤਹਿਤ ਕਬੱਡੀ ਲੜਕਿਆਂ ਦਾ ਟੂਰਨਾਮੈਂਟ ਨਵਾਂਸ਼ਹਿਰ ਵਿਖੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।