29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਗੁਰੂ ਨਾਨਕ ਸਕੂਲ ਦੇ ਅਥਲੀਟਾਂ ਨੇ ਲੁਧਿਆਣਾ ਜ਼ਿਲ੍ਹੇ 'ਚ ਜਿੱਤ ਦਰਜ ਕੀਤੀ

ਅਜੀਤ ਡੈਸਕ 16-10-2025
ਰਾਏਕੋਟ, 15 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ ਜ਼ਿਲ੍ਹਾ ਪੱਧਰੀ ਅਥਲੈਟਿਕਸ ਟੂਰਨਾਮੈਂਟ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਕੁਲਵੀਰ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਜਿਸ ਵਿਚ ਰਾਏਕੋਟ ਜ਼ੋਨ ਦੀ ਨੁਮਾਇੰਦਗੀ ਕਰਦਿਆਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਐਥਲੀਟਾਂ ਨੇ ਇਕ ਵਾਰ ਫੇਰ ਆਪਣਾ ਲੋਹਾ ਮੰਨਵਾਇਆ | ਸਕੂਲ ਐਥਲੀਟਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣਾ ਦਬਦਬਾ ਕਾਇਮ ਰੱਖਿਆ ਅਤੇ 8 ਸੋਨ, 13 ਚਾਂਦੀ ਤੇ 7 ਕਾਂਸੇ ਦੇ ਤਮਗਿਆਂ ਸਮੇਤ ਕੁੱਲ 28 ਤਗਮੇ ਆਪਣੀ ਝੋਲੀ ਪਾ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਸਕੂਲ ਐਥਲੀਟਾਂ ਸੁਖਦੀਪ ਕੌਰ ਜਲਾਲਦੀਵਾਲ, ਹਰਸਿਮਰਨ ਕੌਰ ਰੂੰੰਮੀ, ਸੁਖਮਨਜੋਤ ਕੌਰ ਚੀਮਾ, ਨਵਰੂਪ ਕੌਰ ਚੀਮਾ, ਸੁਖਪ੍ਰੀਤ ਕੌਰ ਬੋਪਾਰਾਏ, ਅਮਜੋਤ ਕੌਰ ਬਿੰਜਲ, ਇਸ਼ਮਨਜੋਤ ਕੌਰ, ਖੁਸ਼ਜੋਤ ਕੌਰ ਚੀਮਾ, ਧਨਰਾਜ ਸਿੰਘ, ਰੌਸ਼ਨਪ੍ਰੀਤ ਸਿੰਘ, ਬਲਰਾਜ ਸਿੰਘ, ਹਰਮਨ ਸਿੰਘ, ਜਸਕਰਨ ਸਿੰਘ, ਤਰਨਪ੍ਰੀਤ ਸਿੰਘ ਅਤੇ ਰਣਵਿਜੈ ਸਿੰਘ ਧੂਰਕੋਟ ਆਦਿ ਐਥਲੀਟਾਂ ਨੇ 100, 200, 400, 600 ਅਤੇ 800 ਮੀਟਰ ਦੌੜਾਂ, ਸ਼ਾਟਪੁੱਟ, ਹੈਮਰ ਥਰੋ, ਹਰਡਲਜ਼, ਰਿਲੇਅ ਰੇਸਾਂ ਤੇ ਲੰਬੀ ਛਾਲ ਆਦਿ ਈਵੈਟਾਂ ਵਿਚ ਵੱਖ-ਵੱਖ ਸਥਾਨ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਅਤੇ ਸਕੂਲ ਪ੍ਰਬੰਧਕ ਹਰਜੋਤ ਸਿੰਘ ਸਿੱਧੂ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮੈਡਮ ਵੀਰਾ ਬਾਲੀ ਕੌੜਾ, ਮਨਪ੍ਰੀਤ ਕੌਰ ਬੱਸੀਆਂ, ਪਰਮਿੰਦਰ ਕੌਰ ਰਾਏਕੋਟ, ਮੈਡਮ ਵੀਰ ਕੌਰ ਬੱਸੀਆਂ, ਜਸਵਿੰਦਰ ਸਿੰਘ, ਜਗਰੂਪ ਸਿੰਘ ਚਚਰਾੜੀ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਦਿਉਲ ਤੇ ਛੱਜਾਵਾਲ ਵਲੋਂ ਸਕੂਲ 'ਚ ਨਵੀਂ ਬਣੀ ਸਟੇਜ ਦਾ ਉਦਘਾਟਨ ਅਗਲੀ ਖ਼ਬਰ ਅਮਨ ਸ਼ਰਮਾ ਨੇ ਸਿਵਲ ਹਸਪਤਾਲ ਸਿੱਧਵਾਂ ਬੇਟ ਦੇ ਐੱਸ.ਐੱਮ.ਓ. ਦਾ ਵਾਧੂ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।