ਸਿੱਧਵਾਂ ਬੇਟ, 15 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਆਹਲੂਵਾਲੀਆਂ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲਾਂ ਹੀ ਸਿਵਲ ਹਸਪਤਾਲ ਹਠੂਰ ਵਿਖੇ ਐੱਸ.ਐੱਮ.ਓ. ਦੀਆਂ ਸੇਵਾਵਾਂ ਨਿਭਾ ਰਹੇ ਡਾ. ਅਮਨ ਸ਼ਰਮਾ ਨੇ ਅੱਜ ਸਿਵਲ ਹਸਪਤਾਲ ਸਿੱਧਵਾਂ ਬੇਟ ਦੇ ਸੀਨੀਅਰ ਮੈਡੀਕਲ ਅਫ਼ਸਰ ਦਾ ਵਾਧੂ ਚਾਰਜ ਸੰਭਾਲਿਆ | ਇਸ ਮੌਕੇ ਡਾ. ਸਰਵਜੀਤ ਸਿੰਘ ਮੱਲ੍ਹੀ (ਐੱਮ.ਐੱਸ.) ਦੀ ਅਗਵਾਈ ਹੇਠ ਸਮੂਹ ਮੁਲਾਜ਼ਮਾਂ ਨੇ ਉਨ੍ਹਾਂ ਬੁੱਕਾ ਭੇਟ ਕਰਕੇ ਜੀ ਆਇਆਂ ਆਖਿਆ | ਇਸ ਮੌਕੇ ਡਾ. ਅਮਨ ਸ਼ਰਮਾ ਨੇ ਆਖਿਆ ਕਿ ਮੈਂ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਹਸਪਤਾਲ ਵਿਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਨੂੰ ਹੋਰ ਵਧੀਆ ਤਰੀਕੇ ਨਾਲ ਨਿਭਾਵਾਂਗਾ | ਹਸਪਤਾਲ ਵਿਚ ਆਉਣ ਵਾਲੇ ਹਰ ਮਰੀਜ਼ ਦਾ ਪੂਰਾ ਖਿਆਲ ਰੱਖਿਆ ਜਾਵੇਗਾ | ਇਸ ਮੌਕੇ ਡਾ. ਅੰਕਿਤਾ ਪਲਿਆਲ ਮੈਡੀਕਲ ਅਫ਼ਸਰ, ਡਾ. ਮਨਦੀਪ ਰਾਣੀ ਮੈਡੀਕਲ ਅਫ਼ਸਰ, ਹਰਪਾਲ ਕੌਰ ਨਰਸਿੰਗ ਸਿਸਟਰ, ਸ਼ਿੰਦਰਪਾਲ ਕੌਰ ਸਟਾਫ਼ ਨਰਸ, ਚਰਨਜੀਤ ਕੌਰ ਸਟਾਫ਼ ਨਰਸ, ਹਰਪ੍ਰੀਤ ਕੌਰ ਸਟਾਫ਼ ਨਰਸ, ਜਸਪਾਲ ਸਿੰਘ ਸਿਹਤ ਵਰਕਰ, ਜਸਵਿੰਦਰ ਕੌਰ ਸੀਨੀਅਰ ਫਾਰਮੇਸੀ ਅਫ਼ਸਰ, ਮਨਪ੍ਰੀਤ ਕੌਰ ਫਾਰਮੇਸੀ ਅਫ਼ਸਰ ਸਮੇਤ ਕਈ ਹੋਰ ਸਿਹਤ ਕਾਮੇ ਹਾਜ਼ਰ ਸਨ |