29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਮਾਜਰੀ ਵਲੋਂ ਕਿਸਾਨਾਂ ਨੂੰ ਮੰਡੀਆਂ 'ਚ ਸੁੱਕਾ ਝੋਨਾ ਲਿਆਉਣ ਦੀ ਅਪੀਲ

ਅਜੀਤ ਡੈਸਕ 16-10-2025
ਮੁੱਲਾਂਪੁਰ-ਦਾਖਾ, 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਆੜ੍ਹਤੀਆ ਐਸੋਸੀਏਸ਼ਨ ਮੰਡੀ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਰਜਿੰਦਰ ਸਿੰਘ ਮਾਜਰੀ ਨੇ ਝੋਨੇ ਦੀ ਨਿਰਵਿਘਨ ਖ਼ਰੀਦ 'ਤੇ ਤਸੱਲੀ ਪ੍ਰਗਟਾਉਂਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਕਟਾਈ ਸਮੇਂ ਤੇਜ਼ੀ ਨਾ ਹੋਵੇ, ਸੁੱਕਾ ਝੋਨਾ ਦਾਣਾ ਮੰਡੀਆਂ 'ਚ ਲਿਆਂਦਾ ਜਾਵੇ | ਮਾਜਰੀ ਨੇ ਕਿਹਾ ਕਿ ਮੰਡੀ ਪਹੁੰਚਿਆ ਸੁੱਕਾ ਝੋਨਾ ਸਫ਼ਾਈ ਉਪਰੰਤ ਨਾਲ ਦੀ ਨਾਲ ਵਿਕਰੀ ਵੀ ਹੋ ਜਾਂਦਾ ਹੈ, ਜਦ ਕਿ ਗਿੱਲਾ ਝੋਨਾ ਮੰਡੀਆਂ 'ਚ ਕਈ ਕਈ ਦਿਨ ਖਿਲਾਰਨਾ ਪੈਂਦਾ ਹੈ | ਮਾਰਕੀਟ ਕਮੇਟੀ ਦੇ ਮੁੱਖ ਯਾਰਡ ਰਕਬਾ/ਮੰਡੀ ਮੁੱਲਾਂਪੁਰ, ਹੋਰ ਖ਼ਰੀਦ ਕੇਂਦਰਾਂ 'ਚ ਬਿਜਲੀ, ਛਾਂ ਅਤੇ ਪੀਣਯੋਗ ਪਾਣੀ ਦੇ ਨਾਲ ਖਰੀਦ ਪ੍ਰਬੰਧਾਂ 'ਤੇ ਪ੍ਰਧਾਨ ਮਾਜਰੀ ਨੇ ਤਸੱਲੀ ਪ੍ਰਗਟਾਈ | ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਪ੍ਰਦੂਸ਼ਣ ਮੁਕਤ ਵਾਤਾਵਰਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਪਰਾਲੀ ਜਲਾਉਣ ਦੀ ਥਾਂ ਖੇਤ ਵਿਚ ਹੀ ਵਾਹ ਦਿੱਤੀ ਜਾਵੇ | ਆੜ੍ਹਤੀ ਹੋਣ ਦੇ ਨਾਲ-ਨਾਲ ਸਫ਼ਲ ਕਿਸਾਨ ਨੇ ਆਪਣਾ ਤਜਰਬਾ ਕਿਸਾਨਾਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਕਣਕ ਦੀ ਬਿਜਾਈ ਵਾਲੇ ਖੇਤ ਵਿਚ 50 ਫ਼ੀਸਦੀ ਝੋਨੇ ਦੀ ਰਹਿੰਦ-ਖੂੰਹਦ ਉਪਲਬਧ ਹੋ ਜਾਵੇ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਅਥਾਹ ਵਾਧਾ ਹੁੰਦਾ ਹੈ |
ਪਿਛਲੀ ਖ਼ਬਰ ਅਮਨ ਸ਼ਰਮਾ ਨੇ ਸਿਵਲ ਹਸਪਤਾਲ ਸਿੱਧਵਾਂ ਬੇਟ ਦੇ ਐੱਸ.ਐੱਮ.ਓ. ਦਾ ਵਾਧੂ ਚਾਰਜ ਸੰਭਾਲਿਆ ਅਗਲੀ ਖ਼ਬਰ ਪ੍ਰਾਪਰਟੀ ਨੂੰ ਸੀਲ ਕਰਨ ਪੁੱਜੀ ਨਗਰ ਕੌਂਸਲ ਟੀਮ ਨੂੰ ਮੌਕੇ 'ਤੇ ਟੈਕਸ ਜਮ੍ਹਾਂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।