29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਤੇਰਾਪੰਥੀ ਜੈਨ ਸਮਾਜ ਜਗਰਾਉਂ ਨੇ ਡੀ.ਸੀ. ਹਿਮਾਂਸ਼ੂ ਜੈਨ ਦਾ ਸਨਮਾਨ ਕੀਤਾ

ਅਜੀਤ ਡੈਸਕ 16-10-2025
ਜਗਰਾਉਂ, 15 ਅਕਤੂਬਰ (ਵਿਨੋਦ ਕੁਮਾਰ)-ਜੈਨ ਸ਼ਵੇਤਾਂਬਰ ਤੇਰਾਪੰਥੀ ਸਭਾ ਜਗਰਾਉਂ, ਤੇਰਾਪੰਥੀ ਯੁਵਕ ਪ੍ਰੀਸ਼ਦ ਜਗਰਾਉਂ ਅਤੇ ਅਨੁਵਰਤ ਸਮਿਤੀ ਜਗਰਾਉਂ ਵਲੋਂ ਸ੍ਰੀ ਹਿਮਾਂਸ਼ੂ ਜੈਨ (ਆਈ.ਏ.ਐੱਸ.) ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਹਾਪ੍ਰਗਿਆ ਸਕੂਲ ਜਗਰਾਉਂ ਦਾ ਦੌਰਾ ਕਰਨ 'ਤੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਪ੍ਰਧਾਨ ਪ੍ਰਵੀਨ ਜੈਨ, ਚੇਅਰਮੈਨ ਵਿਨੋਦ ਜੈਨ, ਤੇਰਾਪੰਥੀ ਸਭਾ ਤੋਂ ਮੰਤਰੀ ਲਲਿਤ ਮੋਹਨ, ਪ੍ਰਧਾਨ ਵੈਭਵ ਜੈਨ, ਉੱਪ ਪ੍ਰਧਾਨ ਰਿਪਨ ਜੈਨ ਪਟਨੀ, ਰਵੀਨ ਗੋਇਲ ਅਤੇ ਯੁਵਕ ਪ੍ਰੀਸ਼ਦ ਦੇ ਖ਼ਜ਼ਾਨਚੀ ਰਾਕੇਸ਼ ਬਾਂਸਲ ਅਤੇ ਯੁਵਕ ਪ੍ਰੀਸ਼ਦ ਦੇ ਪ੍ਰਧਾਨ ਅਨੁਰਤੀ ਰਾਜਪਾਲ ਜੈਨ ਹਾਜ਼ਰ ਸਨ | ਡਾਇਰੈਕਟਰ ਵਿਸ਼ਾਲ ਜੈਨ ਪਾਟਨੀ ਨੇ ਦੱਸਿਆ ਕਿ ਜੈਨ ਸ਼ਵੇਤਾਂਬਰ ਤੇਰਾਪੰਥੀ ਧਰਮ ਸੰਘ ਦੇ ਏਕਾਦਸ਼ਮ ਪੱਤਧਰ ਆਚਾਰੀਆ ਮਹਾਸ਼੍ਰਮਣਜੀ ਦੀ ਆਉਣ ਵਾਲੀ ਵਿਆਪਕ ਯਾਤਰਾ ਦੇ ਮੱਦੇਨਜ਼ਰ ਡੀ.ਸੀ. ਹਿਮਾਂਸ਼ੂ ਜੈਨ ਨੂੰ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਚਰਚਾ ਦੌਰਾਨ ਜਗਰਾਉਂ ਵਿਚ ਤੇਰਾਪੰਥ ਧਰਮ ਸੰਘ ਦੇ ਮਹਾਂਕੁੰਭ ਮਰਿਯਾਦਾ ਮਹੋਤਸਵ 2029 ਸਬੰਧੀ ਗੁਰੂਦੇਵ ਨੂੰ ਸੌਂਪੇ ਗਏ ਸਾਰੇ ਪ੍ਰਸਤਾਵ ਅਤੇ ਦਸਤਾਵੇਜ਼ ਉਨ੍ਹਾਂ ਨੂੰ ਦਿਖਾਏ ਗਏ | ਇਸ ਮੌਕੇ ਡੀ.ਸੀ. ਜੈਨ ਨੇ ਸਮਾਗਮ ਲਈ ਪੂਰਾ ਪ੍ਰਸ਼ਾਸਨਿਕ ਸਮਰਥਨ ਦੇਣ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ ਵਿਦਿਆਰਥੀ ਕੌਂਸਲ ਦਾ ਗਠਨ ਅਗਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਿਖੇ ਬੱਚਿਆਂ ਨੇ ਵਾਧੂ ਸਾਮਾਨ ਨੂੰ ਵਰਤੋਂਯੋਗ ਬਣਾਉਣਾ ਸਿੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।