ਜਗਰਾਉਂ, 15 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ ਕਾਲਜ ਡਾਇਰੈਕਟਰ ਪ੍ਰੋ: ਗੁਰਜਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀ ਕੌਂਸਲ ਦਾ ਗਠਨ ਹੋਇਆ | ਇਸ ਮੌਕੇ ਹੈੱਡ ਗਰਲ ਪ੍ਰਭਸਿਮਰਨ ਕੌਰ, ਹੈੱਡ ਬੁਆਏ ਅਰੁਣ, ਡਿਪਟੀ ਹੈੱਡ ਗਰਲ ਲਕਸ਼ਿਦਾ ਗੁਪਤਾ, ਡਿਪਟੀ ਹੈੱਡ ਬੁਆਏ ਸੁਖਬੀਰ ਸਿੰਘ, ਕਲਾਸ ਸੀ.ਆਰ, ਪ੍ਰਧਾਨ ਸਮੇਤ 29 ਮੈਂਬਰੀ ਵਿਦਿਆਰਥੀ ਕੌਂਸਲ ਦਾ ਗਠਨ ਕਨਵੀਨਰ ਡਾ: ਸਰਬਦੀਪ ਕੌਰ ਸਿੱਧੂ, ਪ੍ਰੋ: ਅਕਾਸ਼ਦੀਪ ਕੌਰ, ਪ੍ਰੋ: ਪਰਮਿੰਦਰ ਸਿੰਘ ਤੇ ਡਾ: ਕਰਮਦੀਪ ਕੌਰ ਦੁਆਰਾ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਕਾਲਜ ਡਾਇਰੈਕਟਰ ਪ੍ਰੋ: ਗੁਰਜਿੰਦਰ ਕੌਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਲਜ ਹੋਣ ਵਾਲੀਆਂ ਗਤੀਵਿਧੀਆਂ ਵਿਚ ਵਿਦਿਆਰਥੀ ਕੌਂਸਲ ਆਪਣੀਆਂ ਅਹਿਮ ਜ਼ਿੰਮੇਵਾਰੀਆਂ ਨਿਭਾਉਣਗੇ | ਵਿਦਿਆਰਥੀ ਕੌਂਸਲ ਟੀਮ ਮੈਂਬਰ ਵਜੋਂ ਕੰਮ ਕਰਕੇ ਕਾਲਜ ਦੇ ਵਿਦਿਆਰਥੀਆਂ ਲਈ ਰੋਲ ਮਾਡਲ ਬਣਨਗੇ | ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਮੁੱਖ ਲੀਡਰ ਬਣਾ ਕੇ ਉਨ੍ਹਾਂ ਵਿਚ ਜ਼ਿੰਮੇਵਾਰੀਆਂ ਦਾ ਅਹਿਸਾਸ ਜਗਾਇਆ ਜਾਂਦਾ ਹੈ | ਇਸ ਮੌਕੇ ਹੈੱਡ ਗਰਲ ਪ੍ਰਭਸਿਮਰਨ ਕੌਰ ਦੁਆਰਾ ਵਿਦਿਆਰਥੀ ਕੌਂਸਲ ਦੇ ਪਿਛਲੇ ਸੈਸ਼ਨ ਦੌਰਾਨ ਕੀਤੇ ਕੰਮਾਂ ਦਾ ਜ਼ਿਕਰ ਕੀਤਾ | ਇਸ ਪ੍ਰੋਗਰਾਮ ਦੇ ਕਮੇਟੀ ਮੈਂਬਰ ਡਾ: ਕਰਮਦੀਪ ਕੌਰ ਅਤੇ ਅਕਾਸ਼ਦੀਪ ਕੌਰ ਨੇ ਦੱਸਿਆ ਕਿ ਯੂਥ ਕਲੱਬ ਪ੍ਰਧਾਨ ਕੀਰਤੀ ਸ਼ਰਮਾ, ਵੂਮੈਨ ਫੋਰਮ ਦੇ ਤਾਨੀਆ, ਯੂਥ ਰੈੱਡ ਕ੍ਰਾਸ ਸੁਸਾਇਟੀ ਦੇ ਅਦਿੱਤਿਆ, ਸਟੂਡੈਂਟਸ ਸਟੈਂਡਰਡ ਕਲੱਬ ਦੀ ਹਰਸ਼ਦੀਪ ਕੌਰ, ਸਵੱਛਤਾ ਸੁਸਾਇਟੀ ਦੀ ਕਿਰਨਦੀਪ ਕੌਰ, ਐੱਨ.ਐੱਸ.ਐੱਸ ਮਿਨਾਕਸ਼ੀ, ਬੇਟੀ ਬਚਾਓ-ਬੇਟੀ ਪੜ੍ਹਾਓ ਦੀ ਮਹਿਕਪ੍ਰੀਤ ਕੌਰ, ਰੈੱਡ ਰਿਬਨ ਕਲੱਬ ਦੀ ਪਾਹੁਲਪ੍ਰੀਤ, ਏਕ ਭਾਰਤ-ਸ੍ਰੇਸ਼ਟ ਭਾਰਤ ਕਲੱਬ ਦੇ ਅਰਸ਼ਦੀਪ ਸਿੰਘ, ਐਂਟੀ ਨਾਰਕੋਟਿਕ ਕਲੱਬ ਦੇ ਕਮਲਦੀਪ ਸਿੰਘ, ਇਨਵਾਇਰਨਮੈਂਟ ਕਲੱਬ ਦੇ ਅਰਸ਼ਪ੍ਰੀਤ ਸਿੰਘ, ਫਿਜ਼ਿਕਸ ਸੁਸਾਇਟੀ ਯਜੱਸ਼ਵੀ ਭਾਟੀਆ ਅਤੇ ਹੋਸਟਲ ਦੀ ਹੈੱਡ ਗਰਲ ਸਰਬਜੀਤ ਕੌਰ ਬਣੀ | ਮੁੱਖ ਮਹਿਮਾਨ ਕਾਲਜ ਡਾਇਰੈਕਟਰ ਦੁਆਰਾ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸ਼ੈਸ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਹੈੱਡ ਗਰਲ ਪ੍ਰਭਸਿਮਰਨ ਕੌਰ ਅਤੇ ਵਾਈਸ ਹੈੱਡ ਗਰਲ ਲਕਸ਼ਿਦਾ ਗੁਪਤਾ ਨੇ ਸੰਭਾਲੀ | ਵਿਦਿਆਰਥੀ ਕੌਂਸਲ ਦੇ ਸਮੂਹ ਵਿਦਿਆਰਥੀਆਂ ਨੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ | ਇਸ ਮੌਕੇ ਕਾਲਜ ਦੇ ਵਾਈਸ ਡਾਇਰੈਕਟਰ ਪ੍ਰੋ: ਨਿਧੀ ਮਹਾਜਨ, ਪ੍ਰੋ: ਸਰਬਜੋਤ ਬੇਦੀ, ਪ੍ਰੋ: ਸੁਮਿਤ ਸੋਨੀ, ਪ੍ਰੋ: ਜਸਪ੍ਰੀਤ ਕੌਰ, ਅਮੀਤ ਰਾਣਾ, ਪ੍ਰੋ: ਡਿੰਪਲ ਪਾਰਚਾ, ਪ੍ਰੋ: ਭੁਪਿੰਦਰ ਕੌਰ, ਡਾ: ਗੀਤਾਂਜਲੀ ਚੋਪੜਾ, ਰਜਨੀ ਭਾਰਦਵਾਜ, ਗੁਰਦੀਪ ਸਿੰਘ ਸਮੇਤ ਅਧਿਆਪਕ ਸਾਹਿਬਾਨ ਹਾਜ਼ਰ ਸਨ |