ਮੁੱਲਾਂਪੁਰ-ਦਾਖਾ, 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਕੂਲ ਸਿੱਖਿਆ ਵਿਭਾਗ ਦੀਆਂ 69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਲੜਕੇ-ਲੜਕੀਆਂ ਦੇ ਫੁੱਟਬਾਲ ਮੁਕਾਬਲੇ ਅੱਜ ਹਾਈਟੈੱਕ ਖੇਡ ਗਰਾਊਾਡ ਦਾਖਾ (ਲੁਧਿ:) ਵਿਖੇ ਸ਼ੁਰੂ ਹੋਏ | ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੈਡਮ ਡਿੰਪਲ ਮਦਾਨ, ਸਪੋਰਟਸ ਕੋਆਰਡੀਨੇਟਰ ਕੁਲਬੀਰ ਸਿੰਘ ਦੀ ਅਗਵਾਈ ਹੇਠ ਸ਼ੁਰੂ 3 ਰੋਜ਼ਾ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਦਿਨ ਅੰਡਰ-14 ਲੜਕੀਆਂ ਦੇ ਫੁੱਟਬਾਲ ਮੁਕਾਬਲੇ ਸ਼ੁਰੂ ਹੋਏ | ਜ਼ੋਨ ਸਕੱਤਰ ਕੁਲਦੀਪ ਸਿੰਘ ਡੀ.ਪੀ, ਪਿ੍ੰਸੀਪਲ ਗੁਰਜੰਟ ਸਿੰਘ ਦੇ ਨਾਲ ਰਿਟਾ: ਐੱਸ.ਡੀ.ਓ./ਕੌਂਸਲਰ ਇੰਦਰਪਾਲ ਸਿੰਘ, ਰਿਟਾ: ਐੱਸ.ਡੀ.ਓ. ਹਰਮਨਦੀਪ ਸਿੰਘ ਸਿੱਧੂ, ਮੁਕੇਸ਼ ਬਾਂਸਲ, ਸੁਖਵਿੰਦਰ ਕੌਰ, ਸਨਮਦੀਪ ਕੌਰ, ਗੁਰਮੀਤ ਸਿੰਘ, ਅੰਮਿ੍ਤਪਾਲ ਸਿੰਘ, ਹੋਰਨਾਂ ਨੇ ਖਿਡਾਰਨਾਂ ਨੂੰ ਆਸ਼ੀਰਵਾਦ ਦਿੱਤਾ | 69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਲੜਕੀਆਂ ਦੇ ਪਹਿਲਾ ਰਾਊਾਡ ਫੁੱਟਬਾਲ ਮੁਕਾਬਲਿਆਂ ਸਮੇਂ ਰੂਪਨਗਰ ਜ਼ਿਲ੍ਹਾ ਟੀਮ ਨੇ ਮਾਨਸਾ ਟੀਮ ਨੂੰ ਹਰਾਇਆ | ਹੁਸ਼ਿਆਰਪੁਰ ਜ਼ਿਲ੍ਹਾ ਟੀਮ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ ਅਤੇ ਗੁਰਦਾਸਪੁਰ ਟੀਮ ਨੇ ਜਲੰਧਰ ਟੀਮ ਨੂੰ ਹਰਾ ਕੇ ਅਗਲੇ ਰਾਊਾਡ ਲਈ ਰਾਹ ਪੱਧਰਾ ਕੀਤਾ | ਪਠਾਨਕੋਟ ਜ਼ਿਲ੍ਹਾ ਟੀਮ ਨੇ ਬਰਨਾਲਾ ਟੀਮ ਨੂੰ , ਪਟਿਆਲਾ ਜ਼ਿਲ੍ਹਾ ਟੀਮ ਨੇ ਫਤਿਹਗੜ੍ਹ ਜ਼ਿਲ੍ਹਾ ਟੀਮ ਨੂੰ ਹਰਾਇਆ | ਦਾਖਾ ਜ਼ੋਨ ਸਕੱਤਰ ਅਨੁਸਾਰ ਅੰਤਰ ਜ਼ਿਲ੍ਹਾ ਖੇਡਾਂ ਵਿਚ ਹਰ ਜ਼ਿਲ੍ਹੇ ਦੀ ਟੀਮ ਸ਼ਾਮਿਲ ਹੈ |