ਮੁੱਲਾਂਪੁਰ-ਦਾਖਾ, 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਦੀ ਮੁੱਲਾਂਪੁਰ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਮੁੱਲਾਂਪੁਰ ਪ੍ਰਧਾਨ ਜਗਦੇਵ ਸਿੰਘ ਗਿੱਲ ਦੇ ਪ੍ਰਬੰਧਾਂ ਹੇਠ ਸਫ਼ਲਤਾ ਪੂਰਵਕ ਚੱਲ ਰਹੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਮੁੱਲਾਂਪੁਰ ਪ੍ਰਚੇਜ ਸੈਂਟਰ ਦੇ ਦੁੱਧ ਉਤਪਾਦਕਾਂ ਨੂੰ ਪਲਾਂਟ ਦੇ ਮੁਨਾਫ਼ੇ 'ਚੋਂ ਹਿੱਸਾ ਦਿੱਤੇ ਜਾਣ ਸਮੇਂ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਵਿਚ ਪ੍ਰਧਾਨ ਜਗਦੇਵ ਸਿੰਘ, ਮੀਤ ਪ੍ਰਧਾਨ ਮਨਪ੍ਰੀਤ ਕੌਰ ਨਾਲ ਸੈਕਟਰੀ ਕੁਲਦੀਪ ਸਿੰਘ, ਕਮੇਟੀ ਮੈਂਬਰ ਹਰਜੀਤ ਕੌਰ, ਦਰਸ਼ਨ ਸਿੰਘ, ਅਵਤਾਰ ਸਿੰਘ, ਦਵਿੰਦਰ ਸਿੰਘ, ਚਮਕੌਰ ਸਿੰਘ, ਗੁਰਤੇਜ ਸਿੰਘ, ਸੁਖਪਾਲ ਸਿੰਘ ਕਲੇਰ, ਸਭਾ ਦੇ ਹਿੱਸੇਦਾਰਾਂ ਨੇ ਸ਼ਮੂਲੀਅਤ ਕੀਤੀ | ਦੁੱਧ ਉਤਪਾਦਕ ਪਿ੍ਤਪਾਲ ਸਿੰਘ ਵਲੋਂ ਸਭਾ ਦੇ ਸਾਰੇ ਮੈਂਬਰਾਂ ਨਾਲੋਂ ਵੱਧ ਮੁਨਾਫ਼ਾ 52028 ਰੁਪਏ ਪ੍ਰਾਪਤ ਕੀਤਾ, 41432 ਰੁਪਏ ਨਾਲ ਇਕਬਾਲ ਸਿੰਘ ਨੇ ਦੂਸਰਾ, 39523 ਰੁਪਏ ਨਾਲ ਅਮਰ ਸਿੰਘ ਨੇ ਤੀਸਰਾ, 36215 ਰੁਪਏ ਜਰਨੈਲ ਸਿੰਘ ਚੌਥਾ ਅਤੇ 35909 ਰੁਪਏ ਨਾਲ ਦਵਿੰਦਰ ਸਿੰਘ ਪੰਜਵੇਂ ਨੰਬਰ 'ਤੇ ਆਇਆ, ਹੋਰ ਮੈਂਬਰਾਂ ਵੀ ਚੋਖਾ ਮੁਨਾਫਾ ਕਮਾਇਆ | ਦੁੱਧ ਉਤਪਾਦਕਾਂ ਨੂੰ ਮੁਨਾਫਾ ਵੰਡੇ ਜਾਣ ਸਮੇਂ ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ, ਇੰਦਰਜੀਤ ਸਿੰਘ ਮਹਿਤੋ, ਸਾਬਕਾ ਸਰਪੰਚ ਸਿਕੰਦਰ ਸਿੰਘ ਧਨੋਆ, ਮਨਜੀਤ ਸਿੰਘ ਗਿੱਲ, ਬਲਬੀਰ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਕੁਲਵੰਤ ਕੌਰ, ਮਲਕੀਤ ਸਿੰਘ ਧਨੋਆ, ਨਾਜਰ ਸਿੰਘ, ਚਰਨਜੀਤ ਸਿੰਘ, ਰਾਜ ਕੁਮਾਰ, ਹੋਰ ਮੌਜੂਦ ਰਹੇ | ਵੱਧ ਮੁਨਾਫ਼ਾ ਕਮਾਉਣ ਵਾਲੇ ਪਸ਼ੂ ਪਾਲਕਾਂ ਨੂੰ ਮਿਕਸਰ ਗਰਾਈਾਡਰ ਦਿੱਤੇ ਗਏ |