ਸਿੱਧਵਾਂ ਬੇਟ, 15 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਦਿਨ-ਬ-ਦਿਨ ਖੇਡਾਂ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਮੁੜ ਖੇਡਾਂ ਵਲੋਂ ਪ੍ਰੇਰਿਤ ਕਰਨ ਦੇ ਮਨਸ਼ੇ ਨਾਲ ਲਾਗਲੇ ਪਿੰਡ ਭੁਮਾਲ ਵਿਖੇ ਨਗਰ ਦੇ ਸਹਿਯੋਗ ਨਾਲ ਇਕ ਰੋਜ਼ਾ ਕਬੱਡੀ ਖੇਡ ਮੇਲਾ ਕਰਵਾਇਆ ਗਿਆ | ਜਿਸ ਦੌਰਾਨ ਇਲਾਕੇ ਦੀਆਂ ਦਰਜਨ ਦੇ ਕਰੀਬ ਨਾਮਵਾਰ ਟੀਮਾਂ ਨੇ ਭਾਗ ਲਿਆ | ਇਸ ਮੌਕੇ ਸਿਰਫ਼ 65 ਕਿਲੋ ਵਰਗ ਦੇ ਕਬੱਡੀ ਮੁਕਾਬਲੇ ਕਰਵਾਏ ਗਏ | ਆਪਣੀਆਂ ਵਿਰੋਧੀ ਟੀਮਾਂ ਨੂੰ ਚਿੱਤ ਕਰਦੇ ਹੋਏ ਪਿੰਡ ਗਿੱਦੜਵਿੰਡੀ ਅਤੇ ਪਿੰਡ ਕਾਉਂਕੇ ਕਲਾਂ ਦੀਆਂ ਟੀਮਾਂ ਨੇ ਫਾਈਨਲ ਵਿਚ ਪ੍ਰਵੇਸ਼ ਕੀਤਾ | ਫਾਈਨਲ ਦੇ ਜ਼ਬਰਦਸਤ ਅਤੇ ਦਿਲਕਸ਼ ਮੁਕਾਬਲੇ ਵਿਚ ਗਿੱਦੜਵਿੰਡੀ ਨੇ ਕਾਉਂਕੇ ਕਲਾਂ ਨੂੰ ਹਰਾ ਕੇ ਫਾਈਨਲ ਮੈਚ ਆਪਣੀ ਝੋਲੀ ਪਾਇਆ | ਇਸ ਮੌਕੇ ਖੇਡ ਮੇਲੇ ਦਾ ਉਦਘਾਟਨ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਪੁੱਜੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਵਾਈਸ ਚੇਅਰਮੈਨ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਮਨਜਿੰਦਰ ਸਿੰਘ ਬਿੰਦਾ ਭੁਮਾਲ ਅਤੇ ਪ੍ਰਵਾਸੀ ਭਾਰਤੀ ਪ੍ਰੇਮ ਸਿੰਘ ਢੱਟ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਦਲ-ਦਲ ਵਿਚੋਂ ਬਾਹਰ ਨਿਕਲ ਕੇ ਆਪਣੀ ਮਾਂ ਖੇਡ ਕਬੱਡੀ ਨੂੰ ਅਪਨਾਉਣ | ਉਨ੍ਹਾਂ ਦਿਨ-ਬ-ਦਨਿ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਨੌਜਵਾਨਾਂ ਨੂੰ ਆਖਿਆ ਕਿ ਉਹ ਰੋਜ਼ਾਨਾ ਖੇਡ ਪਾਰਕ ਵਿਚ ਆ ਕੇ ਖੇਡਾਂ ਦਾ ਪ੍ਰਦਰਸ਼ਨ ਕਰਨ | ਇਸ ਸੰਬੰਧੀ ਜੋ ਵੀ ਜਰੂਰਤ ਹੋਈ ਉਸ ਨੂੰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਪਹਿਲਾਂ ਦੀ ਤਰ੍ਹਾਂ ਪੂਰਿਆਂ ਕਰਨਗੇ | ਇਸ ਮੌਕੇ ਸਰਪੰਚ ਸ਼ਿੰਗਾਰਾ ਸਿੰਘ ਢੱਟ, ਪੰਚ ਪਰਦੀਪ ਸਿੰਘ, ਸਿਮਰਨਜੀਤ ਸਿੰਘ, ਸਿਮਰਨਜੀਤ ਸਿੰਘ, ਕੁਲਜਿੰਦਰ ਸਿੰਘ, ਅਰਮਾਨਦੀਪ ਸਿੰਘ ਗਰੇਵਾਲ, ਗੋਬਿੰਦ ਸਿੰਘ ਨੋਨੀ, ਸੇਵਕ ਸਿੰਘ, ਗੁਰਚਰਨ ਸਿੰਘ, ਪਰਮਿੰਦਰ ਸਿੰਘ, ਹਰਵਿੰਦਰ ਸਿੰਘ, ਹੈਪੀ ਸਿੰਘ, ਭਪਿੰਦਰ ਸਿੰਘ, ਹਰਮਨ ਸਿੰਘ, ਜਗਮੀਤ ਸਿੰਘ, ਜਗਰੂਪ ਸਿੰਘ, ਫੂਲਾ ਸਿੰਘ, ਜੂਪਾ ਸਿੰਘ, ਕਰਮ ਸਿੰਘ, ਜੀਵਨ ਸਿੰਘ ਆਦਿ ਹਾਜ਼ਰ ਸਨ |