27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਦੇ ਤਿਉਹਾਰ ਸਮੇਂ ਡਿਕਸ਼ਨ ਕੰਪਨੀ ਵਲੋਂ ਹੰਬੜਾਂ ਦੇ ਵਿਕਾਸ ਕਾਰਜਾਂ ਲਈ ਚੈੱਕ ਭੇਟ

ਅਜੀਤ ਡੈਸਕ 20-10-2025
ਹੰਬੜਾਂ, 19 ਅਕਤੂਬਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਖੁਸ਼ੀ 'ਚ ਕਸਬਾ ਹੰਬੜਾਂ ਦੀ ਡਿਕਸ਼ਨ ਕੰਪਨੀ ਵਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਿਕਸ਼ਨ ਕੰਪਨੀ ਦੇ ਐੱਮ.ਡੀ ਸ੍ਰੀ ਰਾਜੇਸ਼ ਗੁਪਤਾ, ਹੈੱਡ ਇੰਚਾਰਜ ਸ੍ਰੀ ਮਨੋਜ਼ ਠਾਕੁਰ ਵਲੋਂ ਸਮੂਹ ਗ੍ਰਾਮ ਪੰਚਾਇਤ ਹੰਬੜਾਂ, ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਪ੍ਰਬੰਧਕ ਕਮੇਟੀ, ਮਾਂ ਭਗਵਤੀ ਮੰਦਿਰ ਕਮੇਟੀ ਨੂੰ ਹਰੇਕ ਸਾਲ ਦੀ ਤਰ੍ਹਾਂ ਵਿਕਾਸ ਕਾਰਜਾਂ ਲਈ ਚੈੱਕ ਭੇਟ ਕੀਤੇ ਗਏ | ਡਿਕਸ਼ਨ ਕੰਪਨੀ ਦੇ ਐੱਮ.ਡੀ ਸ੍ਰੀ ਗੁਪਤਾ ਨੇ ਕਿਹਾ ਕਿ ਕੰਪਨੀ ਵਲੋਂ ਹਰੇਕ ਸਾਲ ਦੀ ਤਰ੍ਹਾਂ ਨਗਰ ਦੇ ਵਿਕਾਸ ਕਾਰਜਾਂ ਦੇ ਨਾਲ ਧਾਰਮਿਕ ਸਥਾਨਾਂ ਲਈ ਸਹਿਯੋਗ ਜਾਰੀ ਰੱਖਿਆ ਹੈ ਤੇ ਅੱਗੇ ਵੀ ਸੇਵਾ ਜਾਰੀ ਰਹੇਗਾ | ਸੀਨੀਅਰ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਜਿੱਥੇ ਡਿਕਸ਼ਨ ਕੰਪਨੀ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਉੱਥੇ ਕਿਹਾ ਕਿ ਕੰਪਨੀ ਵਲੋਂ ਇਲਾਕੇ ਦੇ ਨੌਜਵਾਨਾਂ ਨੂੰ ਦਿੱਤੇ ਜਾ ਰਹੇ ਰੋਜ਼ਗਾਰ ਲਈ ਅਸੀਂ ਕੰਪਨੀ ਦੇ ਹਮੇਸ਼ਾਂ ਰਿਣੀ ਰਹਾਂਗੇ | ਸਰਪੰਚ ਚਰਨ ਸਿੰਘ ਗੁਰੂ, ਸਾਬਕਾ ਸਰਪੰਚ ਰਣਯੋਧ ਸਿੰਘ ਜੱਗਾ, ਸਾਬਕਾ ਸਰਪੰਚ ਪੰਚਾਇਤ ਮੈਂਬਰ ਬਲਵੀਰ ਸਿੰਘ ਕਲੇਰ, ਸਰਪ੍ਰਸਤ ਤੇਜਾ ਸਿੰਘ ਗਿੱਲ, ਸੀਨੀ: ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ ਨੇ ਵੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਮਨਜੀਤ ਸਿੰਘ ਭੈਰੋਮੁੰਨਾਂ, ਕੈਪਟਨ ਫਤਿਹ ਸਿੰਘ ਵਲੀਪੁਰ ਕਲਾਂ, ਸੂਬੇਦਾਰ ਬਲਜੀਤ ਸਿੰਘ ਵਲੀਪੁਰ ਕਲਾਂ, ਪੰਚ ਅਵਤਾਰ ਸਿੰਘ ਭੰਦੋਲ, ਪੰਚ ਕੁਲਵਿੰਦਰ ਸਿੰਘ, ਪੰਚ ਜਗਦੀਸ਼ ਕੌਰ, ਪੰਚ ਖ਼ੁਸ਼ਪ੍ਰੀਤ ਸਿੰਘ ਥਿੰਦ, ਪੰਚ ਅਜੀਤ ਸਿੰਘ ਢਿੱਲੋਂ, ਪੰਚ ਗੁਰਚਰਨ ਸਿੰਘ ਬਾਠ, ਕੁਲਵੰਤ ਸਿੰਘ ਬਾਠ, ਕਪਿਲ ਗੁਪਤਾ, ਅਸ਼ੋਕ ਕੁਮਾਰ ਗੁਪਤਾ, ਪਵਨ ਕੁਮਾਰ ਗੁਪਤਾ ਅਤੇ ਹੋਰ ਪਿੰਡ ਵਾਸੀ ਵੀ ਮੌਜੂਦ ਸਨ | ਕੰਪਨੀ ਵਲੋਂ ਆਏ ਪਤਵੰਤਿਆਂ ਨੂੰ ਦੀਵਾਲੀ ਦੇ ਤੋਹਫ਼ੇ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਦੀਵਾਲੀ ਨੂੰ ਮੁੱਖ ਰੱਖਦਿਆਂ ਖਾਣ ਵਾਲੀਆਂ ਵਸਤਾਂ ਦਾ ਕੀਤਾ ਨਿਰੀਖਣ ਅਗਲੀ ਖ਼ਬਰ ਬੱਦੋਵਾਲ 'ਚ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਦੇ ਜਨਮ ਦਿਨ ਮੌਕੇ ਦੇਸ਼ ਭਗਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।