27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਨੂੰ ਮੁੱਖ ਰੱਖਦਿਆਂ ਖਾਣ ਵਾਲੀਆਂ ਵਸਤਾਂ ਦਾ ਕੀਤਾ ਨਿਰੀਖਣ

ਅਜੀਤ ਡੈਸਕ 20-10-2025
ਹਠੂਰ, 19 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਐੱਸ.ਐੱਮ.ਓ. ਡਾ. ਅਮਨ ਸ਼ਰਮਾ ਸੀ.ਐੱਚ.ਸੀ. ਹਠੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਡੀਕਲ ਅਫ਼ਸਰ ਡਾ. ਸਬਦੀਪ ਸਿੰਘ ਸਰਾਂ ਦੀ ਯੋਗ ਅਗਵਾਈ 'ਚ ਟੀਮ ਵਲੋਂ ਦੀਵਾਲੀ ਦੇ ਤਿਉਹਾਰ ਦੇ ਮੁੱਖ ਰੱਖਦਿਆਂ ਹਠੂਰ ਵਿਖੇ ਮਠਿਆਈ ਵਾਲੀਆਂ, ਫਾਸਟ ਫੂਡ, ਚਿਕਨ ਵਾਲੀਆਂ, ਫਰੂਟ, ਸਬਜ਼ੀਆਂ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ ਅਤੇ ਖ਼ਰਾਬ ਸਮਾਨ ਨੂੰ ਮੌਕੇ 'ਤੇ ਨਸ਼ਟ ਕਰਵਾਇਆ ਗਿਆ ਅਤੇ ਅੱਗੇ ਤੋਂ ਅਜਿਹਾ ਸਮਾਨ ਵੇਚਣ ਦੀ ਤਾੜਨਾ ਕੀਤੀ | ਇਸ ਮੌਕੇ ਕੁਲਜੀਤ ਸਿੰਘ ਬਲਾਕ ਐਜ਼ੂਕੇਟਰ, ਪ੍ਰਕਾਸ਼ ਸਿੰਘ ਬੀਹਲਾ ਹੈਲਥ ਇੰਸਪੈਕਟਰ, ਭੁਪਿੰਦਰ ਸਿੰਘ, ਰਾਕੇਸ਼ ਕੁਮਾਰ, ਹਰਬੰਸ ਸਿੰਘ ਤਿੰਨੋਂ ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਬੂਟਾ ਸਿੰਘ ਦਰਜ਼ਾ ਚਾਰ ਕਰਮਚਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਨੇ ਸੰਗਤਾਂ ਨੂੰ ਪ੍ਰਵਚਨਾਂ ਨਾਲ ਕੀਤਾ ਨਿਹਾਲ ਅਗਲੀ ਖ਼ਬਰ ਦੀਵਾਲੀ ਦੇ ਤਿਉਹਾਰ ਸਮੇਂ ਡਿਕਸ਼ਨ ਕੰਪਨੀ ਵਲੋਂ ਹੰਬੜਾਂ ਦੇ ਵਿਕਾਸ ਕਾਰਜਾਂ ਲਈ ਚੈੱਕ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।