28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕਾਮਰੇਡ ਹਰਜਿੰਦਰ ਕੌਰ ਨੂੰ ਸੇਜ਼ਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਅਜੀਤ ਡੈਸਕ 20-10-2025
ਹੰਬੜਾਂ, 19 ਅਕਤੂਬਰ (ਮੇਜਰ ਹੰਬੜਾਂ)-ਸੀ.ਪੀ.ਆਈ. (ਐੱਮ) ਦੀ ਜਗਰਾਉਂ ਤਹਿਸੀਲ ਕਮੇਟੀ, ਲੁਧਿਆਣਾ ਜ਼ਿਲ੍ਹਾ ਕਮੇਟੀ ਮੈਂਬਰ, ਕੁੱਲ ਹਿੰਦ ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਮੀਤ ਪ੍ਰਧਾਨ ਬੀਬੀ ਹਰਜਿੰਦਰ ਕੌਰ ਪਤਨੀ ਕਾਮਰੇਡ ਗੁਰਮੇਲ ਸਿੰਘ ਮੰਡ ਤਹਿਸੀਲ ਸਕੱਤਰ ਸੀ.ਪੀ.ਆਈ (ਐੱਮ) ਜਗਰਾਉਂ ਜਿਨ੍ਹਾਂ ਦਾ ਕੱਲ੍ਹ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ, ਨੂੰ ਅੱਜ ਪਿੰਡ ਵਲੀਪੁਰ ਕਲਾਂ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ | ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ, ਸਤਨਾਮ ਸਿੰਘ ਵੜੈਚ ਸਕੱਤਰੇਤ ਮੈਂਬਰ, ਡਾ: ਗੁਰਵਿੰਦਰ ਸਿੰਘ ਸੂਬਾ ਕਮੇਟੀ ਮੈਂਬਰ, ਕਿ੍ਪਾਲ ਸਿੰਘ ਪਮਾਲੀ, ਤੇਜਾ ਸਿੰਘ ਵੜੈਚ, ਕਰਤਾਰ ਸਿੰਘ ਖੈਹਰਾ ਬੇਟ, ਬੱਬਲ, ਬੂਟਾ ਸਿੰਘ ਹਾਂਸ, ਮੱਘਰ ਸਿੰਘ ਵਲੀਪੁਰ ਅਤੇ ਹੋਰ ਮੌਜੂਦ ਪਾਰਟੀ ਮੈਂਬਰਾਂ ਨੇ ਉਨ੍ਹਾਂ ਦੀ ਮਿ੍ਤਕ ਦੇਹ 'ਤੇ ਪਾਰਟੀ ਦਾ ਲਾਲ ਝੰਡਾ ਪਾਇਆ | ਕਾਮਰੇਡ ਬੀਬੀ ਹਰਜਿੰਦਰ ਕੌਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਾਮਰੇਡ ਸੇਖੋਂ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਲੰਬੇ ਸਮੇਂ ਤੋਂ ਸੀ.ਪੀ.ਆਈ (ਐੱਮ) ਨਾਲ ਜੁੜਿਆ ਹੋਇਆ ਹੈ ਅਤੇ ਕਾਮਰੇਡ ਹਰਜਿੰਦਰ ਕੌਰ ਨੇ ਸਾਰੀ ਉਮਰ ਪਾਰਟੀ ਵਿਚ ਰਹਿੰਦਿਆਂ ਪਾਰਟੀ ਦੀ ਸੇਵਾ ਨੂੰ ਸਮਰਪਿਤ ਰਹੇ | ਇਸ ਦੁੱਖ ਦੀ ਘੜੀ 'ਚ ਸਰਪੰਚ ਹਰਦਿਆਲ ਸਿੰਘ ਗੋਲਾ, ਸਾਬਕਾ ਸਰਪੰਚ ਉਜਾਗਰ ਸਿੰਘ, ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਵਿਸਾਖਾ ਸਿੰਘ ਗਰੇਵਾਲ, ਜਗਜੀਵਨ ਸਿੰਘ ਝੱਜ, 'ਆਪ' ਆਗੂ ਬਲਵੀਰ ਸਿੰਘ ਬਿੱਟੂ, ਨੰਬਰਦਾਰ ਗੁਰਚਰਨ ਸਿੰਘ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਪ੍ਰਭਜੀਤ ਸਿੰਘ ਚਾਵਲਾ, ਮੁਨਸ਼ੀ ਸਿੰਘ ਅਹੂਜਾ, ਪੰਚ ਭਗਵੰਤ ਸਿੰਘ ਹਾਂਸ, ਡਾ. ਨੌਰੰਗ ਸਿੰਘ ਚੀਮਾ, ਸਾਵਣ ਸਿੰਘ ਧਾਲੀਵਾਲ ਆਦਿ ਨੇ ਵੀ ਦੁੱਖ ਸਾਂਝਾ ਕੀਤਾ | ਪੰਚ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਹੈ ਕਿ ਸਵ: ਮਾਤਾ ਹਰਜਿੰਦਰ ਕੌਰ ਦੀ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ 26 ਅਕਤੂਬਰ 2025, ਦਿਨ ਐਤਵਾਰ ਨੂੰ ਪਿੰਡ ਵਲੀਪੁਰ ਕਲਾਂ 'ਚ ਪਾਏ ਜਾਣਗੇ |
ਪਿਛਲੀ ਖ਼ਬਰ ਕਾਲਜ ਆਫ਼ ਐਜ਼ੂਕੇਸ਼ਨ ਵਿਖੇ 7 ਰੋਜ਼ਾ ਐੱਨ.ਐੱਸ.ਕੈਂਪ ਸਮਾਪਤ • ਚੇਅਰਮੈਨ ਤੇਜਪਾਲ ਗਿੱਲ, ਦਵਿੰਦਰ ਸਿੰਘ ਲੋਟੇ, ਡਾ: ਸ... ਅਗਲੀ ਖ਼ਬਰ ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।