28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕਾਲਜ ਆਫ਼ ਐਜ਼ੂਕੇਸ਼ਨ ਵਿਖੇ 7 ਰੋਜ਼ਾ ਐੱਨ.ਐੱਸ.ਕੈਂਪ ਸਮਾਪਤ • ਚੇਅਰਮੈਨ ਤੇਜਪਾਲ ਗਿੱਲ, ਦਵਿੰਦਰ ਸਿੰਘ ਲੋਟੇ, ਡਾ: ਸੰਜੀਵ ਚੋਪੜਾ ਦਾ ਸਨਮਾਨ

ਅਜੀਤ ਡੈਸਕ 20-10-2025
ਗੁਰੂਸਰ ਸੁਧਾਰ, 19 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਗੁਰੂਸਰ ਸੁਧਾਰ ਵਿਖੇ 'ਸਾਫ਼ ਭਾਰਤ ਅਤੇ ਹਰਾ ਭਾਰਤ' ਵਿਸ਼ੇ ਤਹਿਤ ਸੱਤ ਰੋਜ਼ਾ ਐੱਨ.ਐੱਸ.ਕੈਂਪ ਸਮਾਪਤ ਹੋ ਗਿਆ | ਕਾਲਜ ਦੀ ਐੱਨ.ਐੱਸ.ਐੱਸ. ਯੂਨਿਟ ਵਲੋਂ ਲਗਾਏ ਇਸ ਕੈਂਪ ਵਿਚ 65 ਵਲੰਟੀਅਰਜ਼ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪਿ੍ੰ: ਸੁਰਜੀਤ ਸਿੰਘ ਦੌਧਰ ਵਲੋਂ ਉਦਘਾਟਨ ਨਾਲ ਸ਼ੁਰੂ ਹੋਏ ਇਸ ਕੈਂਪ ਵਿਚ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ: ਮਿੰਨੀ ਸ਼ਰਮਾ ਨੇ ਸਵਾਗਤੀ ਭਾਸ਼ਣ ਦਿੱਤਾ ਤੇ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਵਿਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ | ਵਲੰਟੀਅਰਜ਼ ਨੇ ਕੈਂਪ ਦੌਰਾਨ ਪੋਸਟਰ ਬਨਾਉਣ, ਐਕਸਟੈਂਸ਼ਨ ਲੈਕਚਰ, ਪੌਦੇ ਲਗਾਉਣ, ਸਫ਼ਾਈ ਅਭਿਆਨ, ਯੋਗਾ ਕੈਂਪ, ਜਾਗਰੂਕਤਾ ਰੈਲੀ ਆਦਿ ਵਿਚ ਹਿੱਸਾ ਲੈਂਦਿਆਂ ਲੁਧਿਆਣਾ ਦੇ ਪੀ.ਏ.ਯੂ. ਸਾਰਸ ਮੇਲੇ 'ਚ ਵੀ ਸ਼ਿਰਕਤ ਕੀਤੀ | ਰੰਗਾਰੰਗ ਤੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਸ਼ਬਦ ਗਾਇਨ, ਭਾਸ਼ਣ, ਕਵਿਤਾਵਾਂ ਤੇ ਗੀਤਾਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਡਾ: ਮਿੰਨੀ ਸ਼ਰਮਾ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਕੈਂਪ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ | ਐੱਮ.ਐੱਡ. ਵਿਦਿਆਰਥਣ ਅਸ਼ਮੀਤ ਭਾਟੀਆ ਤੇ ਬੀ.ਐੱਡ. ਵਿਦਿਆਰਥਣ ਅਮਨਪ੍ਰੀਤ ਕੌਰ ਨੂੰ ਸਰਬੋਤਮ ਐੱਨ.ਐੱਸ.ਐੱਸ. ਵਲੰਟੀਅਰ ਐਲਾਨਿਆ ਗਿਆ | ਕੈਂਪ ਦੀ ਸਮਾਪਤੀ ਮੌਕੇ ਪਨਗਰੇਨ ਚੇਅਰਮੈਨ ਪ੍ਰੋ: ਤੇਜਪਾਲ ਸਿੰਘ ਗਿੱਲ, ਯੂਥ ਵੈੱਲਫੇਅਰ ਕਲੱਬ ਮੋਗਾ-ਲੁਧਿਆਣਾ ਤੋਂ ਦਵਿੰਦਰ ਸਿੰਘ ਲੋਟੇ ਮੁੱਖ ਮਹਿਮਾਨ ਵਜੋਂ ਜਦਕਿ ਕਾਲਜ ਪ੍ਰਬੰਧਕੀ ਕਮੇਟੀ ਮੈਂਬਰ ਚਰਨਜੀਤ ਸਿੰਘ ਗਿੱਲ, ਡਾ: ਸੰਜੀਵ ਚੋਪੜਾ ਤੇ ਸੁਧਾਰ (ਪੱਤੀ ਗਿੱਲ) ਦੇ ਮਹਿਲਾ ਸਰਪੰਚ ਹਰਜਿੰਦਰ ਕੌਰ ਦੇ ਪਤੀ ਇੰਦਰਜੀਤ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਕਾਲਜ ਪਿ੍ੰ: ਡਾ: ਪਰਗਟ ਸਿੰਘ ਗਰਚਾ ਦੀ ਅਗਵਾਈ ਹੇਠ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰੋ: ਤੇਜਪਾਲ ਸਿੰਘ ਗਿੱਲ ਤੇ ਦਵਿੰਦਰ ਸਿੰਘ ਲੋਟੇ ਨੇ ਵਿਦਿਆਰਥੀਆਂ ਨੂੰ ਕੈਂਪ ਦੌਰਾਨ ਪ੍ਰਾਪਤ ਕੀਤੀਆਂ ਸਿੱਖਿਆਵਾਂ ਉੱਪਰ ਅਮਲ ਕਰਨ ਲਈ ਪ੍ਰੇਰਿਤ ਕੀਤਾ | ਪਿ੍ੰ: ਡਾ: ਪਰਗਟ ਸਿੰਘ ਗਰਚਾ ਨੇ ਵਲੰਟੀਅਰਜ਼ ਨੂੰ ਸਮਾਜਿਕ ਤੌਰ 'ਤੇ ਸਰਗਰਮ ਤੇ ਜਿੰਮੇਵਾਰ ਨਾਗਰਿਕ ਬਣਨ ਦੀ ਅਪੀਲ ਕੀਤੀ ਤੇ ਕੈਂਪ ਦੀ ਸਫ਼ਲਤਾ ਲਈ ਡਾ: ਮਿੰਨੀ ਸ਼ਰਮਾ, ਡਾ: ਜਗਜੀਤ ਸਿੰਘ ਤੇ ਸਮੂਹ ਵਲੰਟੀਅਰਜ਼ ਨੂੰ ਵਧਾਈ ਦਿੱਤੀ | ਸਮਾਗਮ ਦੇ ਅੰਤ ਵਿਚ ਡਾ: ਜਗਜੀਤ ਸਿੰਘ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪਿੰਡ ਸਵੱਦੀ ਕਲਾਂ ਵਿਖੇ ਸਿੰਮਕ ਜਠੇਰਿਆਂ ਦੇ ਅਸਥਾਨ 'ਤੇ ਮੇਲਾ 22 ਨੂੰ ਅਗਲੀ ਖ਼ਬਰ ਕਾਮਰੇਡ ਹਰਜਿੰਦਰ ਕੌਰ ਨੂੰ ਸੇਜ਼ਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।