28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬਾਬਾ ਕਾਲਾ ਮਾਹਿਰ ਅਸਥਾਨ ਮਾਣੂੰਕੇ ਵਿਖੇ ਸਾਲਾਨਾ ਸਮਾਗਮ 22 ਨੂੰ

ਅਜੀਤ ਡੈਸਕ 20-10-2025
ਹਠੂਰ, 19 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਵਿਖੇ ਬਾਬਾ ਕਾਲਾ ਮਾਹਿਰ ਦੇ ਅਸਥਾਨ 'ਤੇ ਸਾਲਾਨਾ ਮਹਾਨ ਸਮਾਗਮ ਦੀਵਾਲੀ ਤੋਂ ਦੂਸਰੇ ਦਿਨ 22 ਅਕਤੂਬਰ, ਵੱਡੀ ਏਕਮ ਵਾਲੇ ਦਿਨ ਹੋ ਰਹੇ ਹਨ | ਬਾਬਾ ਕਾਲਾ ਮਾਹਿਰ ਅਸਥਾਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ (ਕਬੱਡੀ ਖਿਡਾਰੀ) ਅਤੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਸੰਧੂ ਨੇ ਦੱਸਿਆ ਕਿ ਪਿੰਡ ਮਾਣੂੰਕੇ ਤੋਂ ਬਾਬਾ ਕਾਲਾ ਮਾਹਿਰ ਅਸਥਾਨ ਤੱਕ ਲਾਈਟਾਂ ਲਾ ਕੇ ਚਾਲੂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਿਲ ਨਾ ਆਵੇ | ਇਸ ਦੇ ਨਾਲ ਹੀ ਅਸਥਾਨ ਵਿਖੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਮੌਕੇ ਸਾਰੇ ਕਮੇਟੀ ਮੈਂਬਰ, ਸੇਵਾਦਾਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ 22 ਨੂੰ ਮਨਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।