17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪਰਾਲੀ ਨੂੰ ਅੱਗ ਲਗਾਉਣ 'ਤੇ ਕਿਸਾਨਾਂ ਉੱਪਰ ਹੋਰ ਰਹੇ ਪਰਚੇ ਤੇ ਜੁਰਮਾਨੇ

ਅਜੀਤ ਡੈਸਕ 23-10-2025

• ਨਗਰ ਕੌਂਸਲ ਦੇ ਵੱਡੇ ਕੂੜੇ ਦੇ ਡੰਪਾਂ ਨੂੰ ਅੱਗ ਲੱਗਣ 'ਤੇ ਕੋਈ ਕਾਰਵਾਈ ਨਹੀਂ
• ਕੂੜੇ ਦੇ ਡੰਪਾਂ ਸੰਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਅੱਜ ਕਰਨਗੇ ਜਗਰਾਉਂ ਦਾ ਦੌਰਾ

ਜਗਰਾਉਂ, 22 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਸ਼ਹਿਰ ਸਰਾਪਿਆ ਲੱਗ ਰਿਹਾ ਹੈ ਨਗਰ ਕੌਂਸਲ ਕੋਲ ਕਰੋੜਾਂ ਦੇ ਫੰਡ ਹੋਣ ਦੇ ਬਾਵਜੂਦ ਗੰਦਗੀ ਦੇ ਢੇਰਾਂ ਨਾਲ ਜੂਝ ਰਿਹਾ ਹੈ | ਦੋ ਧਿਰਾਂ ਆਪਸ 'ਚ ਇਕ ਦੂਜੇ 'ਤੇ ਦੂਸ਼ਣ ਲਗਾ ਰਹੀਆਂ ਹਨ ਅਤੇ ਇਕ-ਦੂਜੇ ਨੂੰ ਸ਼ਹਿਰ ਦੀ ਮਾੜੀ ਹਾਲਤ ਲਈ ਜ਼ਿੰਮੇਵਾਰ ਠਹਿਰਾ ਰਹੀਆਂ ਹਨ | ਸੁਪਰੀਮ ਕੋਰਟ ਦੇ ਹੁਕਮਾਂ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ | ਜਦੋਂ ਕਿਸਾਨ ਕਣਕ, ਝੋਨੇ ਦੇ ਨਾੜ ਨੂੰ ਅੱਗ ਲਾਉਣ ਤਾਂ ਝੱਟ ਪਰਚਾ, ਵੱਡੇ ਜੁਰਮਾਨੇ, ਜ਼ਮੀਨ 'ਤੇ ਲਾਲ ਐਂਟਰੀ ਕਰ ਦਿੱਤੀ ਜਾਂਦੀ ਹੈ, ਪਰ ਨਗਰ ਕੌਂਸਲ ਵਲੋਂ ਕੂੜੇ ਦੇ ਢੇਰਾਂ ਨੂੰ ਅੱਗ ਲੱਗੇ ਤਾਂ ਕੋਈ ਕਾਰਵਾਈ ਨਹੀਂ, ਜਦਕਿ ਇਹ ਕੂੜਾ ਸਭ ਤੋਂ ਵੱਧ ਪ੍ਰਦੂਸ਼ਣ ਕਰਦਾ ਹੈ | ਜਗਰਾਉਂ ਸ਼ਹਿਰ 'ਚ ਕਈ ਵੱਡੇ ਕੂੜੇ ਦੇ ਡੰਪ ਹਨ | ਅਕਸਰ ਹੀ ਉਥੋਂ ਵੇਲੇ ਕੁਵੇਲੇ ਅੱਗ ਲੱਗ ਜਾਂਦੀ ਹੈ ਜਾਂ ਲਾਈ ਜਾਂਦੀ ਹੈ | ਜਦ ਰਾਤ ਸਮੇਂ ਸ਼ਹਿਰ ਦੀਵਾਲੀ ਦੇ ਪਟਾਕਿਆਂ ਨਾਲ ਜਗ ਮਗਾ ਰਿਹਾ ਸੀ ਅਤੇ ਹਰ ਜਗ੍ਹਾਂ ਧੂੰਆਂ ਹੀ ਧੰੂਆਂ ਨਜ਼ਰ ਆ ਰਿਹਾ ਸੀ, ਪਤਾ ਨਹੀਂ ਭੱਦਰਕਾਲੀ ਮੰਦਰ ਨੇੜੇ ਕੂੜੇ ਦੇ ਸਭ ਤੋਂ ਵੱਡੇ ਡੰਪ ਨੂੰ ਅੱਗ ਕਿਵੇਂ ਲੱਗ ਗਈ, ਅੱਜ ਸਵੇਰੇ ਨਗਰ ਕੌਂਸਲ ਦੀ ਫਾਇਰ ਬਿ੍ਗੇਡ ਅਤੇ ਮੁਲਾਜ਼ਮ ਅੱਗ ਬੁੁਝਾ ਰਹੇ ਹਨ | ਅੱਗ ਲੱਗਣ ਨਾਲ ਕੂੜੇ ਦਾ ਧੂੰਆਂ ਜਿੱਥੇ ਪ੍ਰਦੂਸ਼ਣ ਕਰ ਰਿਹਾ ਸੀ, ਉੱਥੇ ਆਸ-ਪਾਸ ਰਹਿੰਦੇ ਲੋਕਾਂ ਲਈ ਵੀ ਪ੍ਰੇਸ਼ਾਨੀ ਪੈਦਾ ਕਰਦਾ ਹੈ ਅਤੇ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ | ਸ਼ਹਿਰ ਦਾ ਆਪਸੀ ਦੋ ਧਿਰਾਂ ਦੀ ਖਿੱਚੋਤਾਣ ਕਰਕੇ ਬੁਰਾ ਹਾਲ ਹੈ | ਜਦਕਿ ਇਹ ਵੀ ਪਤਾ ਲੱਗਿਆ ਹੈ ਕਿ ਨਗਰ ਕੌਸਲ ਕੋਲ 18 ਕਰੋੜ ਤੋਂ ਵੱਧ ਦੇ ਫੰਡ ਪਏ ਹਨ | ਪਤਾ ਲੱਗਿਆ ਹੈ ਕਿ ਸ਼ਹਿਰ 'ਚ ਕੂੜੇ ਦੇ ਢੇਰਾਂ ਨੂੰ ਚੁੱਕਵਾਉਣ ਲਈ ਪਿਛਲੇ ਸਮੇਂ 'ਚ ਕੋਈ ਮੀਟਿੰਗ ਨਹੀਂ ਹੋਈ | ਨਗਰ ਸੁਧਾਰ ਸਭਾ ਨੇ ਕੁਝ ਸਮਾਂ ਪਹਿਲਾਂ ਸ਼ਹਿਰ 'ਚ ਕੂੜੇ ਤੋਂ ਸ਼ਹਿਰ ਜਗਰਾਉਂ ਨੂੰ ਨਿਜ਼ਾਤ ਦਿਵਾਉਣ ਲਈ ਧਰਨਾ ਲਗਾ ਕੇ ਆਪਣਾ ਦਬਾਅ ਬਣਾਇਆ ਸੀ, ਹੁਣ ਉਹ ਵੀ ਚੁੱਪ ਗੜੁੱਪ ਹਨ | ਜਗਰਾਉਂ ਸ਼ਹਿਰ ਵਾਸੀ ਜਗ੍ਹਾ-ਜਗ੍ਹਾ ਕੂੜੇ ਦੇ ਢੇਰਾਂ ਤੋਂ, ਟ੍ਰੈਫ਼ਿਕ ਤੋਂ, ਮੀਂਹ 'ਚ ਗੰਦੇ ਪਾਣੀ ਦੀ ਨਿਕਾਸੀ, ਟੁੱਟੀਆਂ ਸੜਕਾਂ ਤੋਂ, ਵਿਕਾਸ ਕਾਰਜ ਨਾ ਹੋਣ ਕਾਰਨ ਪ੍ਰੇਸ਼ਾਨ ਹਨ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਸਕੱਤਰੇਤ 'ਚ ਇਕ ਸ਼ਿਕਾਇਤ 'ਤੇ ਡਿਪਟੀ ਕਮਿਸ਼ਨਰ ਲੁਧਿਆਣਾ ਅੱਜ 23 ਅਕਤੂਬਰ ਨੂੰ ਜਗਰਾਉਂ ਸ਼ਹਿਰ ਦੇ ਕੂੜੇ ਦੇ ਡੰਪਾਂ ਨੂੰ ਵੇਖਣ ਆ ਰਹੇ ਹਨ | ਇਸੇ ਤਹਿਤ ਜਗਰਾਉਂ ਸ਼ਹਿਰ 'ਚ ਅੱਜ ਜਗ੍ਹਾ-ਜਗ੍ਹਾ ਸਫ਼ਾਈ ਮੁਲਾਜ਼ਮ ਸਫ਼ਾਈ ਦੇ ਕੰਮਾਂ 'ਚ ਜੁਟੇ ਦਿਸੇ | ਸਵਾਲ ਇਹ ਹੈ ਕਿ ਜਗਰਾਉਂ ਨਗਰ ਕੌਸਲ ਦੀਆਂ ਚੋਣਾਂ ਫਰਵਰੀ 2026 'ਚ ਹੋ ਰਹੀਆਂ ਹਨ, ਚਾਰ ਮਹੀਨੇ ਰਹਿ ਗਏੇ | ਇਹ ਦੋਨੋਂ ਧਿਰਾਂ ਦੇ ਕੌਸਲਰ ਸ਼ਹਿਰ 'ਚ ਆਪਣੇ-ਆਪਣੇ ਵਾਰਡਾਂ 'ਚ ਵੋਟਾਂ ਕਿਵੇਂ ਮੰਗਣਗੇ?

ਪਿਛਲੀ ਖ਼ਬਰ ਦੀਵਾਲੀ ਸਮੇਂ ਕਾਰ ਸਵਾਰਾਂ ਨੇ ਦੁਕਾਨਦਾਰ ਨਾਲ 15 ਹਜ਼ਾਰ ਦੀ ਠੱਗੀ ਮਾਰੀ ਅਗਲੀ ਖ਼ਬਰ ਜਗਰਾਉਂ 'ਚ ਵੱਖ-ਵੱਖ ਸਥਾਨਾਂ 'ਤੇ ਬਾਬਾ ਵਿਸ਼ਵਕਰਮਾ ਦਾ ਆਗਮਨ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।