ਹੰਬੜਾਂ, 22 ਅਕਤੂਬਰ (ਮੇਜਰ ਹੰਬੜਾਂ)- ਦੀਵਾਲੀ ਦੇ ਤਿਉਹਾਰ ਸਮੇਂ ਕਸਬਾ ਹੰਬੜਾਂ 'ਚ ਪਟਾਕਿਆਂ ਦੀ ਦੁਕਾਨ ਲਗਾ ਕੇ ਬੈਠੇ ਪਟਾਕੇ ਵਿਕਰੇਤਾ ਨੂੰ ਅਨੋਖੇ ਢੰਗ ਨਾਲ ਕੁਝ ਅਣਪਛਾਤੇ ਨੌਜਵਾਨ ਕਰੀਬ 15 ਹਜ਼ਾਰ ਰੁਪਏ ਦੇ ਪਟਾਕਿਆਂ 'ਤੇ ਹੱਥ ਸਾਫ਼ ਕਰ ਗਏ | ਸੰਤੋਸ਼ ਗੁਪਤਾ ਜਿਸ ਨੇ ਹੰਬੜਾਂ ਬਜ਼ਾਰ 'ਚ ਹੀ ਪਟਾਕਿਆਂ ਦੀ ਦੁਕਾਨ ਲਗਾਈ ਸੀ, ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਤੋਂ ਪਟਾਕੇ ਲੈਣ ਲਈ ਕਾਰ ਸਵਾਰ ਆਏ ਤੇ ਉਨ੍ਹਾਂ ਨੇ ਕਰੀਬ 15 ਹਜ਼ਾਰ ਦੇ ਮੁੱਲ ਦੇ ਪਟਾਕੇ ਪੈਕ ਕਰਵਾ ਲਏ ਤੇ ਪੈਸੇ ਉਨ੍ਹਾਂ ਨੇ ਸਕੈਨਰ ਰਾਹੀਂ ਆਨਲਾਈਨ ਪੇਅ ਕਰਨ ਦਾ ਆਖ ਫ਼ੋਨ ਦਿਖਾਇਆ ਕਿ ਤੁਹਾਨੂੰ ਮੈਂ ਆਨਲਾਈਨ ਪੈਮੈਂਟ ਕਰ ਦਿੱਤੀ ਹੈ ਤਾਂ ਜਦੋਂ ਮੈਂ ਆਪਣੇ ਫ਼ੋਨ 'ਤੇ ਚੈੱਕ ਕੀਤਾ ਤਾਂ ਕੋਈ ਪੈਸਾ ਨਾ ਮਿਲਣ 'ਤੇ ਉਨ੍ਹਾਂ ਦੀ ਗੱਡੀ ਵੱਲ ਗਿਆ ਤਾਂ ਉਹ ਜਦ ਤੱਕ ਭੱਜ ਚੁੱਕੇ ਸਨ, ਜਿਸ ਦੀ ਰਿਪੋਰਟ ਪੁਲਿਸ ਚੌਂਕੀ ਹੰਬੜਾਂ ਵਿਖੇ ਲਿਖਵਾ ਦਿੱਤੀ ਹੈ | ਇਸੇ ਤਰ੍ਹਾਂ ਸੰਤੋਸ਼ ਦੇ ਭਰਾ ਭੋਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨਾਲ 3 ਹਜ਼ਾਰ ਰੁਪਏ ਦੀ ਠੱਗੀ ਵੱਜ ਚੁੱਕੀ ਹੈ ਤੇ ਲੱਗਦਾ ਹੈ ਕਿ ਇਹ ਵੀ ਉਹੀ ਨੌਜਵਾਨ ਸਨ, ਜਿਨ੍ਹਾਂ ਦਾ ਕੰਮ ਸ਼ਾਇਦ ਦੁਕਾਨਦਾਰਾਂ ਨਾਲ ਆਨਲਾਈ ਪੈਮੈਂਟ ਕਰਨ ਬਹਾਨੇ ਠੱਗੀ ਮਾਰਨਾ ਹੈ | ਦੂਸਰੇ ਪਾਸੇ ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਉਕਤ ਨੌਜਵਾਨਾਂ ਦਾ ਪਤਾ ਚੱਲ ਸਕੇ ਤੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ |