ਸਿੱਧਵਾਂ ਬੇਟ, 22 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਲੀਲਾਂ ਮੇਘ ਸਿੰਘ ਦੇ ਬਾਹਰਵਾਰ ਸਥਿਤ ਵਿਜ਼ਡਮ ਇੰਟਰਨੈਸ਼ਨਲ ਸਕੂਲ ਵਿਖੇ ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਬੱਚਿਆਂ ਦੀਆਂ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਬੱਚਿਆਂ ਦੇ ਵੱਖ-ਵੱਖ ਚਾਰ ਹਾਊਸ ਫੇਥ, ਹੋਪ, ਪੀਸ ਅਤੇ ਚੈਰੇਟੀ ਬਣਾ ਕੇ ਦੀਵੇ, ਮੋਮਬੱਤੀਆਂ, ਥਾਲੀਆਂ ਅਤੇ ਗੁੱਲਕ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਟਾਫ਼ ਵਲੋਂ ਜਾਣਕਾਰੀ ਦਿੱਤੀ ਕਿ ਪਹਿਲਾਂ-ਪਹਿਲਾਂ ਲੋਕ ਸਿਰਫ਼ ਮਿੱਟੀ ਦੇ ਦੀਵਿਆਂ ਨੂੰ ਜਗਾ ਕੇ ਦੀਵਾਲੀ ਦਾ ਤਿਉਹਾਰ ਮਨਾਉਂਦੇ ਸਨ ਅਤੇ ਮਿੱਟੀ ਦੀਆਂ ਬੁਗਨੀਆਂ ਵਿਚ ਬੱਚੇ ਦੀਵਾਲੀ ਦੇ ਤਿਉਹਾਰ ਲਈ ਪੈਸੇ ਜੋੜ ਕੇ ਰੱਖਦੇ ਸਨ | ਇਹ ਮੁਕਾਬਲੇ ਮੈਡਮ ਗੁਰਪ੍ਰੀਤ ਕੌਰ, ਮੈਡਮ ਸ਼ਾਕਸੀ, ਕਿਰਨਪ੍ਰੀਤ ਕੌਰ, ਹਰਕੋਮਲ ਕੌਰ, ਕਿਰਨਦੀਪ ਅਤੇ ਮੈਡਮ ਸਨੇਹ ਦੀ ਅਗਵਾਈ ਹੇਠ ਕਰਵਾਏ ਗਏ | ਜਦਕਿ ਜੱਜਾਂ ਦੀ ਭੂਮਿਕਾਂ ਕੁਲਵੀਰ ਕੌਰ, ਜਸਵੰਤ ਕੌਰ, ਸਿਮਰਨ ਕੌਰ ਅਤੇ ਲਵਦੀਪ ਕੌਰ ਨੇ ਨਿਭਾਈ | ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕਰਨ ਸਮੇਂ ਪਿ੍ੰਸੀਪਲ ਮੈਡਮ ਅਨੀਤਾ ਕਾਲੜਾ ਅਤੇ ਚੇਅਰਮੈਨ ਸਤੀਸ਼ ਕਾਲੜਾ ਨੇ ਜਿੱਥੇ ਬੱਚਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ, ਉੱਥੇ ਉਨ੍ਹਾਂ ਨੂੰ ਪ੍ਰਦੂਸ਼ਿਤ ਰਹਿਤ ਗ੍ਰੀਨ ਦੀਵਾਲੀ ਹੀ ਮਨਾਉਣ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਨੇ ਬੱਚਿਆਂ, ਸਟਾਫ਼ ਅਤੇ ਡਰਾਈਵਰ ਭਾਈਚਾਰੇ ਨੂੰ ਵੀ ਦੀਵਾਲੀ ਦੀਆਂ ਵਧਾਈਆਂ ਦਿੰਦੇ ਹੋਏ ਉਨ੍ਹਾਂ ਮਠਿਆਈਆਂ ਆਦਿ ਵੰਡੀਆਂ |