ਰਾਏਕੋਟ, 22 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-69ਵੀਆਂ ਪੰਜਾਬ ਰਾਜ ਸਕੂਲ ਖੇਡਾਂ (2025-26) ਨੈੱਟਬਾਲ ਅੰਡਰ-17 (ਲੜਕੇ) ਜੋ ਕਿ ਤਰਨਤਾਰਨ ਵਿਖੇ ਹੋਈਆਂ, ਇਸ ਖੇਡਾਂ ਵਿਚ ਪੀ.ਐੱਮ ਸ਼੍ਰੀ ਸ.ਸ.ਸ ਸਕੂਲ ਭੈਣੀ ਬੜਿੰਗਾ ਦੇ ਖਿਡਾਰੀਆਂ ਨੇ ਲੁਧਿਆਣਾ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹੋਏ ਟੂਰਨਾਮੈਂਟ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ, ਜਦਕਿ ਸਕੂਲ ਦੇ 8 ਖਿਡਾਰੀ ਇਸ ਟੀਮ ਦਾ ਹਿੱਸਾ ਸਨ | ਇਸ ਮੌਕੇ ਜੇਤੂ ਖਿਡਾਰੀਆਂ ਦਾ ਸਕੂਲ ਪੁੱਜਣ 'ਤੇ ਸਮੂਹ ਸਕੂਲ ਸਟਾਫ਼, ਗ੍ਰਾਮ ਪੰਚਾਇਤ, ਐੱਸ.ਐੱਮ.ਸੀ ਕਮੇਟੀ ਅਤੇ ਪਿੰਡ ਦੇ ਮੁਹਤਬਰ ਵਿਅਕਤੀਆਂ ਨੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਸਰਪੰਚ ਸਰਬਜੀਤ ਕੌਰ ਭੈਣੀ ਬੜਿੰਗਾ, ਮੈਂਬਰ ਰਾਮ ਪਿਆਰਾ, ਜਸਵੰਤ ਸਿੰਘ ਚੇਅਰਮੈਨ ਐੱਸ.ਐੱਮ.ਸੀ, ਸੁਰਜੀਤ ਸਿੰਘ ਕਲਸੀਆਂ, ਕੁਲਦੀਪ ਸਿੰਘ, ਸਾਬਕਾ ਸਰਪੰਚ ਗੁਰਸੇਵਕ ਸਿੰਘ ਸਮੇਤ ਹੋਰਨਾਂ ਮੋਹਤਵਰਾਂ ਨੇ ਜੇਤੂ ਖਿਡਾਰੀਆਂ, ਸਮੂਹ ਸਟਾਫ਼, ਕਾਰਜਕਾਰੀ ਪਿ੍ੰਸੀਪਲ ਧਰਮਪਾਲ ਸਿੰਘ ਅਤੇ ਟੀਮ ਦੇ ਕੋਚ ਰਛਪਾਲ ਸਿੰਘ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਧਰਮਪਾਲ ਸਿੰਘ ਨੇ ਆਖਿਆ ਕਿ ਵਿਦਿਆਰਥੀ ਜੀਵਨ ਵਿਚ ਖੇਡਾਂ ਦੀ ਬੜੀ ਮਹੱਤਤਾ ਹੈ, ਇਸ ਲਈ ਸਾਡੀ ਸੰਸਥਾ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣ ਪ੍ਰਤੀ ਉਤਸ਼ਾਹਿਤ ਕਰਦੀ ਹੈ |