ਲੁਧਿਆਣਾ, 22 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸੋਮਵਾਰ ਰਾਤ ਨੂੰ ਪੰਜ ਪੀਰ ਰੋਡ 'ਤੇ ਸ਼ੱਕੀ ਹਾਲਾਤ 'ਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਪੁਲਿਸ ਵਲੋਂ ਹੁਣ ਕਤਲ ਦਾ ਮੁਕਦਮਾ ਦਰਜ ਕੀਤਾ ਗਿਆ ਹੈ | 27 ਸਾਲਾ ਵਿਅਕਤੀ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਉਸਦੀ ਮੌਤ ਅਸਲ ਵਿਚ ਗੋਲੀ ਲੱਗਣ ਨਾਲ ਹੋਈ ਸੀ | ਇਸ ਦੇ ਆਧਾਰ 'ਤੇ ਥਾਣਾ ਪੀ.ਏ.ਯੂ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ | ਮਿ੍ਤਕ ਨੌਜਵਾਨ ਅਮਿਤ ਕੁਮਾਰ, ਜੋ ਕਿ ਮੋਬਾਈਲ ਮੁਰੰਮਤ ਦਾ ਕੰਮ ਕਰ ਰਿਹਾ ਸੀ, ਦੀਵਾਲੀ ਦੀ ਰਾਤ ਨੂੰ ਘਰ ਦੇ ਨੇੜੇ ਬੇਹੋਸ਼ ਪਿਆ ਮਿਲਿਆ ਸੀ | ਉਸਦੇ ਪਰਿਵਾਰ ਨੇ ਉਸਨੂੰ ਬੇਹੋਸ਼ ਪਿਆ ਦੇਖਿਆ ਅਤੇ ਉਸਨੂੰ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਅਮਿਤ ਦੇ ਪਰਿਵਾਰ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਅਮਿਤ ਘਰ ਦੇ ਬਾਹਰ ਖੜ੍ਹਾ ਸੀ | ਬਾਅਦ 'ਚ ਉਨ੍ਹਾਂ ਨੇ ਉਸ ਨੂੰ ਬੇਹੋਸ਼ ਹਾਲਤ ਵਿਚ ਸੜਕ 'ਤੇ ਪਿਆ ਪਾਇਆ | ਉਸਦੇ ਸਿਰ ਤੋਂ ਖੂਨ ਵਗ ਰਿਹਾ ਸੀ ਅਤੇ ਉਹ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ | ਪੀਏਯੂ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਇੰਸਪੈਕਟਰ ਵਿਜੇ ਕੁਮਾਰ ਨੇ ਕਿਹਾ, 'ਸ਼ੁਰੂ 'ਚ ਇਹ ਸ਼ੱਕ ਸੀ ਕਿ ਉਹ ਵਿਅਕਤੀ ਅਚਾਨਕ ਡਿੱਗ ਪਿਆ ਅਤੇ ਉਸਦੇ ਸਿਰ ਵਿਚ ਸੱਟ