ਲੁਧਿਆਣਾ, 22 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ 'ਚ ਪਿਛਲੇ ਦਿਨੀਂ ਫ਼ਰਾਰ ਹੋਏ ਇਕ ਬੰਦੀ ਨੂੰ ਜ਼ਿਲ੍ਹਾ ਪੁਲਿਸ ਵਲੋਂ ਬਿਹਾਰ ਤੋਂ ਕਾਬੂ ਕੀਤਾ ਹੈ, ਜਦਕਿ ਜੇਲ੍ਹ ਅਧਿਕਾਰੀ ਉਸ ਨੂੰ ਜੇਲ੍ਹ ਵਿਚ ਲੁਕੇ ਹੋਣ ਦਾ ਕਹਿ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਸਨ¢ ਜੇਲ੍ਹ ਅਧਿਕਾਰੀਆਂ ਵਲੋਂ ਕਈ ਦਿਨ ਤੱਕ ਜੇਲ੍ਹ ਵਿਚ ਹੀ ਭਾਲ ਕੀਤੀ ਜਾ ਰਹੀ ਸੀ, ਪਰ ਜ਼ਿਲ੍ਹਾ ਪੁਲਿਸ ਵਲੋਂ ਪਤਾ ਲੱਗਣ 'ਤੇ ਪਹਿਲਾਂ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਅਤੇ ਹੁਣ ਉਸ ਨੂੰ ਬਿਹਾਰ ਤੋਂ ਕਾਬੂ ਕੀਤਾ ਗਿਆ | ਜਾਣਕਾਰੀ ਅਨੁਸਾਰ ਰਾਹੁਲ ਨੂੰ ਚੋਰੀ ਦੇ ਇਕ ਮਾਮਲੇ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਪਿਛਲੇ ਸਾਲ ਉਸ ਨੂੰ ਲੁਧਿਆਣਾ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ | ਬੀਤੇ ਦਿਨ ਜਦੋਂ ਜੇਲ੍ਹ ਅਧਿਕਾਰੀਆਂ ਨੇ ਬੰਦੀਆਂ ਦੀ ਗਿਣਤੀ ਕੀਤੀ ਤਾਂ ਰਾਹੁਲ ਲਾਪਤਾ ਹੋ ਗਿਆ | ਜੇਲ੍ਹ ਅਧਿਕਾਰੀ ਉਸ ਵੇਲੇ ਤਾਂ ਰਾਹੁਲ ਦੇ ਜੇਲ੍ਹ ਵਿਚ ਹੀ ਲੁਕੇ ਹੋਣ ਬਾਰੇ ਕਹਿ ਰਹੇ ਸਨ, ਪਰ ਜਦੋਂ ਜੇਲ੍ਹ ਅਧਿਕਾਰੀਆਂ ਨੂੰ ਪਤਾ ਨਾ ਲੱਗਿਆ ਤਾਂ ਜ਼ਿਲ੍ਹਾ ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰਨ, ਉਪਰੰਤ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਰਾਹੁਲ ਨੂੰ ਬਿਹਾਰ ਤੋਂ ਕਾਬੂ ਕਰ ਲਿਆ | ਉਸ ਨੂੰ ਲੁਧਿਆਣਾ ਲਿਆਂਦਾ ਜਾ ਰਿਹਾ ਹੈ¢ ਜੇਲ੍ਹ ਦੇ ਕੁੱਝ ਅਧਿਕਾਰੀਆਂ ਦੀ ਤਰੱਕੀ ਹੋਣ ਵਾਲੀ ਸੀ ਅਤੇ ਇਸ ਕਰਕੇ ਜੇਲ੍ਹ ਅਧਿਕਾਰੀ ਰਾਹੁਲ ਨੂੰ ਜੇਲ੍ਹ ਵਿਚ ਹੀ ਲਾਪਤਾ ਹੋਣ ਦਾ ਕਹਿੰਦੇ ਰਹੇ | ਜੇਲ੍ਹ ਅਧਿਕਾਰੀਆਂ ਦਾ ਕਹਿਣਾ ਸੀ ਕਿ ਜੇਲ੍ਹ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਹਨ, ਜਿਸ ਕਾਰਨ ਰਾਹੁਲ ਦੇ ਜੇਲ੍ਹ ਤੋਂ ਫ਼ਰਾਰ ਹੋਣ ਦੀ ਸੰਭਾਵਨਾ ਘੱਟ ਹੀ ਹੈ, ਪਰ ਜ਼ਿਲ੍ਹਾ ਪੁਲਿਸ ਵਲੋਂ ਰਾਹੁਲ ਦੀ ਬਿਹਾਰ ਤੋਂ ਕੀਤੀ ਗਿ੍ਫ਼ਤਾਰੀ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਦੇ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਅਤੇ ਇਕ ਵਾਰ ਮੁੜ ਤੋਂ ਜੇਲ੍ਹ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ¢ ਜੇਲ੍ਹ ਅਧਿਕਾਰੀਆਂ ਵਲੋਂ ਰਾਹੁਲ ਦੀ ਭਾਲ ਲਈ ਸੀਵਰੇਜ ਤੱਕ ਸਾਫ਼ ਕਰਵਾ ਦਿੱਤੇ ਸਨ, ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਹੈ¢ ਇਸ ਦÏਰਾਨ ਜੇਲ੍ਹ ਅਧਿਕਾਰੀਆਂ ਵਲੋਂ ਅੱਜ ਸੰਤਰੀ ਹਨੀ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ | ਇਸ ਤੋਂ ਪਹਿਲਾਂ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ¢