ਰਾਏਕੋਟ, 23 ਅਕਤੂਬਰ (ਸੁਸ਼ੀਲ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵਲੋਂ ਅੱਜ ਬਲਾਕ ਰਾਏਕੋਟ ਦੇ ਪ੍ਰਧਾਨ ਸਰਬਜੀਤ ਸਿੰਘ ਧੂਰਕੋਟ ਦੀ ਅਗਵਾਈ ਹੇਠ ਡੀ.ਏ.ਪੀ. ਦੀ ਖਾਦ ਦੀ ਘਾਟ ਨੂੰ ਪੂਰਾ ਕਰਨ ਅਤੇ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਮਨਜ਼ੂਰੀ ਦੇਣ ਸਬੰਧੀ ਐੱਸ.ਡੀ.ਐੱਮ. ਰਾਏਕੋਟ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਸਬੰਧੀ ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਨੇ ਕਿਹਾ ਕਿ ਇਸ ਸਾਲ ਮੌਸਮ ਦੀ ਖਰਾਬੀ ਹੋਣ ਕਰਕੇ ਝੋਨੇ ਦੀ ਫ਼ਸਲ ਪਹਿਲਾਂ ਹੀ ਘੱਟ ਨਿਕਲ ਰਹੀ, ਜਿਸ ਕਾਰਨ ਕਿਸਾਨਾਂ ਦਾ ਖਰਚਾ ਬੜੀ ਮੁਸ਼ਕਿਲ ਨਾਲ ਹੀ ਪੂਰਾ ਹੋਣਾ ਹੈ, ਜੇਕਰ ਕਿਸਾਨ ਪਰਾਲੀ ਦੀ ਸਾਂਭ-ਸੰਭਾਲ ਕਰਨਗੇ ਤਾਂ ਕਿਸਾਨਾਂ 'ਤੇ ਵਾਧੂ ਖਰਚਾ ਪਵੇਗਾ | ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਕੋਲ ਤਾਂ ਪਰਾਲੀ ਦੀ ਸਾਂਭ-ਸੰਭਾਲ ਲਈ ਸਾਧਨ ਵੀ ਨਹੀਂ ਹਨ | ਕਿਸਾਨ ਆਗੂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਸਾਧਨ ਮੁਹੱਈਆ ਕਰਵਾਏ ਅਤੇ ਸਬਸਿਡੀ ਦੇਵੇ | ਗੋਗੀ ਭੁੱਲਰ ਨੇ ਮੰਗ ਕੀਤੀ ਕਿ ਡੀ.ਏ.ਪੀ ਖਾਦ ਡੀਲਰਾਂ ਵਲੋਂ ਕਿਸਾਨਾਂ ਨੂੰ ਮਹਿੰਗੇ ਭਾਅ ਵੇਚ ਕੇ ਲੁੱਟ ਕੀਤੀ ਜਾ ਰਹੀ ਹੈ, ਸਰਕਾਰ ਕਿਸਾਨਾਂ ਦੀ ਲੁੱਟ ਹੋਣ ਤੋਂ ਬਚਾਉਣ ਲਈ ਖਾਦ ਨੂੰ ਸੁਸਾਇਟੀਆਂ ਰਾਹੀਂ ਦੇਵੇ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ, ਅਮਨਦੀਪ ਸ਼ਰਮਾਂ, ਬਲਾਕ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਨਾਇਬ ਤਹਿਸੀਲਦਾਰ ਮੈਡਮ ਰੁਪਿੰਦਰ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਕਮਲ ਬੱਸੀਆਂ, ਹਰਜੀਤ ਸਿੰਘ ਕਲਸੀਆਂ, ਲੱਖਾ ਧਾਲੀਵਾਲ, ਦਰਸ਼ਨ ਸਿੰਘ ਢੇਸੀ ਬੱਸੀਆਂ, ਬਿੰਦਰ ਅÏਲਖ ਸੀਲੋ੍ਹਆਣੀ, ਲਖਵੀਰ ਸਿੰਘ ਇਕਾਈ ਪ੍ਰਧਾਨ ਬੋਪਾਰਾਏ, ਅਮਨਪ੍ਰੀਤ ਸਿੰਘ ਇਕਾਈ ਪ੍ਰਧਾਨ ਫੇਰੂਰਾਈ, ਦਰਸ਼ਨ ਸਿੰਘ ਇਕਾਈ ਪ੍ਰਧਾਨ ਚੱਕ ਭਾਈਕਾ, ਗੁਰਜੀਤ ਸਿੰਘ ਇਕਾਈ ਪ੍ਰਧਾਨ ਸੱਤੋਵਾਲ, ਚਮਕੌਰ ਸਿੰਘ ਚੱਕ, ਬਲਜਿੰਦਰ ਸਿੰਘ ਚੱਕ, ਦਰਸ਼ੀ ਚੀਮਾ, ਬਿੱਟੂ ਤੁੰਗਾਹੇੜੀ, ਜਸਵੰਤ ਸਿੰਘ ਫੇਰੂਰਾਈ, ਗੁਰਪ੍ਰੀਤ ਸਿੰਘ ਫੇਰੂਰਾਈ, ਅਮਰਜੀਤ ਸਿੰਘ, ਰਣਜੀਤ ਸਿੰਘ ਬੱਸੀਆਂ, ਹਰਜਿੰਦਰ ਸਿੰਘ ਬੱਸੀਆਂ ਅਤੇ ਦਰਸ਼ਨ ਉੱਪਲ ਸਮੇਤ ਹੋਰ ਬਹੁਤ ਸਾਰੇ ਕਿਸਾਨ ਵੀਰ ਹਾਜ਼ਰ ਸਨ |