ਰਾਏਕੋਟ, 23 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸਿੱਖਿਆ ਵਿਭਾਗ ਪੰਜਾਬ ਦੇ ਸ਼ਲਾਘਾਯੋਗ ਉਪਰਾਲੇ ਵਜੋਂ ਪਿਛਲੇ ਦਿਨੀਂ ਕੀਤੀਆਂ ਗਈਆਂ ਸਕੂਲ ਲੈਕਚਰਾਰ ਦੀਆਂ ਵਿਭਾਗੀ ਤਰੱਕੀਆਂ ਦੀ ਲੜੀ ਵਜੋਂ ਸ੍ਰੀਮਤੀ ਰਾਜਿੰਦਰ ਕੌਰ ਨੇ ਆਪਣੀ 19 ਸਾਲਾਂ ਦੀ ਸ਼ਾਨਦਾਰ ਮਾਸਟਰ ਕੇਡਰ ਦੀ ਸੇਵਾ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜੂੰਦੀ ਵਿਖੇ ਬਤੌਰ ਹਿਸਟਰੀ ਲੈਕਚਰਾਰ ਵਜੋਂ ਡਿਊਟੀ ਸੰਭਾਲੀ ਗਈ ਹੈ | ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਹਰਜਿੰਦਰ ਕੌਰ, ਸਮੂਹ ਸਟਾਫ਼ ਅਤੇ ਐਸ.ਐੱਮ.ਸੀ ਕਮੇਟੀ ਮੈਂਬਰਾਂ ਵਲੋਂ ਸ੍ਰੀਮਤੀ ਰਾਜਿੰਦਰ ਕੌਰ ਦਾ ਹਿਸਟਰੀ ਲੈਕਚਰਾਰ ਵਜੋਂ ਡਿਊਟੀ ਸੰਭਾਲਣ 'ਤੇ ਸਕੂਲ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਬੜੂੰਦੀ, ਸਕੂਲ ਸਟਾਫ਼ ਬਰ੍ਹਮੀ, ਸ:ਹ:ਸ: ਬਰ੍ਹਮੀ ਦੇ ਹੈੱਡ ਮਾਸਟਰ ਜਗਦੀਪ ਸਿੰਘ, ਸਰਪੰਚ ਹਰਨੇਕ ਸਿੰਘ ਬਰ੍ਹਮੀ, ਬਲਵਿੰਦਰ ਸਿੰਘ, ਜ਼ੋਰਾ ਸਿੰਘ, ਸੂਬੇਦਾਰ ਮੇਜਰ ਸਿੰਘ, ਅਮਰ ਸਿੰਘ, ਫੂਡ ਸਪਲਾਈ ਇੰਸਪੈਕਟਰ ਕੁਲਦੀਪ ਸਿੰਘ, ਮਨਵਿੰਦਰ ਸਿੰਘ ਭੈਣੀ ਰੋੜ੍ਹਾ, ਹਰਮਿੰਦਰ ਸਿੰਘ ਸਰਾਭਾ ਆਦਿ ਹਾਜ਼ਰ ਸਨ |