ਚੌਂਕੀਮਾਨ, 23 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਵਿਖੇ ਸਿੰਮਕ ਜਠੇਰਿਆਂ ਦੇ ਅਸਥਾਨ 'ਤੇ ਸਿੰਮਕ ਗੋਤ ਵਲੋਂ ਮੇਲਾ ਕਰਵਾਇਆ ਗਿਆ | ਇਸ ਮੌਕੇ ਪੂਰੇ ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਸਿੰਮਕ ਗੋਤ ਵਾਲਿਆਂ ਨੇ ਆ ਕੇ ਜਠੇਰਿਆਂ ਦੇ ਅਸਥਾਨ 'ਤੇ ਮੱਥਾ ਟੇਕਿਆ | ਇਸ ਮੌਕੇ ਆਰਕੀਟੈਕਟ ਰਣਧੀਰ ਸਿੰਘ ਲੁਧਿਆਣਾ, ਪ੍ਰਧਾਨ ਗੁਰਸੇਵਕ ਸਿੰਘ ਸਵੱਦੀ (ਇਲੈਕਟ੍ਰੀਕਲ ਇੰਜੀਨੀਅਰ), ਕੁਲਦੀਪ ਸਿੰਘ ਸੋਨੀ ਸਵੱਦੀ, ਸਰਪ੍ਰਸਤ ਹਰਬੰਸ ਸਿੰਘ, ਗੁਰਦੀਪ ਸਿੰਘ ਨੀਟਾ, ਖ਼ਜ਼ਾਨਚੀ ਦਲਜੀਤ ਸਿੰਘ ਸਵੱਦੀ ਤੇ ਸਤਨਾਮ ਸਿੰਘ ਸੱਤੂ ਸਿੰਮਕ ਨੇ ਦੱਸਿਆ ਕਿ ਸਿੰਮਕ ਜਠੇਰਿਆਂ ਦੇ ਅਸਥਾਨ ਪਿੰਡ ਸਵੱਦੀ ਕਲਾਂ ਵਿਖੇ ਸਿੰਮਕ ਗੋਤ ਵਾਲਿਆਂ ਵਲੋਂ ਦੀਵਾਲੀ ਦੇ ਦੂਜੇ ਦਿਨ ਮੇਲਾ ਕਰਵਾਇਆ ਜਾਂਦਾ ਹੈ | ਇਸ ਮੌਕੇ ਪ੍ਰਬੰਧਕੀ ਕਮੇਟੀ ਵਲੋਂ ਮੇਲਾ ਕਰਵਾਉਣ ਵਿਚ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਸਵੱਦੀ ਨੇ ਸਿੰਮਕ ਜਠੇਰਿਆਂ ਦੇ ਅਸਥਾਨ 'ਤੇ ਪਹੁੰਚਣ ਵਾਲੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਪਾਲਾ ਸਿੰਘ, ਗੁਰਦੀਪ ਸਿੰਘ ਖੁਸਰੋਪੁਰ, ਸੋਮਨਾਥ ਖੁਸਰੋਪੁਰ, ਜਸਵੀਰ ਸਿੰਘ ਸੀਪਾ ਸਿੰੰਮਕ ਲੁਧਿਆਣਾ, ਮੇਜਰ ਸਿੰਘ, ਹੋਹਨ ਸਿੰਘ, ਪਟਵਾਰੀ ਪਰਮਜੀਤ ਸਿੰਘ, ਜਸਵੀਰ ਸਿੰਘ, ਕੁਲਵੰਤ ਸਿੰਘ ਰੇਕੂ, ਜਸਵਿੰਦਰ ਸਿੰਘ, ਬਲਵੰਤ ਸਿੰਘ ਨੀਨਾ ਆਦਿ ਹਾਜ਼ਰ ਸਨ |