25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਮੰਡੀਆਂ 'ਚ ਝੋਨੇ ਦੀ ਖ਼ਰੀਦ, ਲਿਫ਼ਟਿੰਗ ਤੇ ਅਦਾਇਗੀ ਤਸੱਲੀਬਖ਼ਸ਼

ਅਜੀਤ ਡੈਸਕ 24-10-2025
ਮੁੱਲਾਂਪੁਰ-ਦਾਖਾ, 23 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਦਾਖਾ ਮਾਰਕੀਟ ਕਮੇਟੀ ਅਧੀਨ ਮੁੱਖ ਯਾਰਡ ਰਕਬਾ/ਮੁੱਲਾਂਪੁਰ ਕਰੀਬ ਦਰਜਨ ਹੋਰ ਖ਼ਰੀਦ ਕੇਂਦਰਾਂ 'ਚ ਝੋਨੇ ਦੀ ਖ਼ਰੀਦ ਨਿਰਵਿਘਨ ਜਾਰੀ ਹੈ | ਦਾਖਾ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਨੇਕ ਸਿੰਘ ਸੇਖੋਂ, ਸੈਕਟਰੀ ਗੁਰਦੀਪ ਸਿੰਘ ਜਗਰਾਉਂ ਨਾਲ ਮੰਡੀ ਪ੍ਰਬੰਧਾਂ ਅਤੇ ਝੋਨੇ ਦੀ ਖ਼ਰੀਦ ਬਾਰੇ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਦਾਖਾ ਮਾਰਕੀਟ ਕਮੇਟੀ ਅਧੀਨ ਹਰ ਖ਼ਰੀਦ ਕੇਂਦਰ 'ਚ ਜਿੱਥੇ ਝੋਨੇ ਦੀ ਫ਼ਸਲ ਲੈ ਕੇ ਆ ਰਹੇ ਕਿਸਾਨਾਂ ਲਈ ਦਾਣਾ ਮੰਡੀਆਂ 'ਚ ਪ੍ਰਬੰਧ ਪੁਖਤਾ ਹਨ, ਉੱਥੇ ਪਨਗਰੇਨ, ਵੇਅਰਹਾਊਸ, ਪਨਸਪ, ਮਾਰਕਫੈੱਡ ਦੁਆਰਾ ਖ਼ਰੀਦ ਤਸੱਲੀਬਖਸ਼ ਹੈ | ਦਾਖਾ ਮਾਰਕੀਟ ਕਮੇਟੀ ਤੋਂ ਮਿਲੇ ਅੰਕੜਿਆਂ ਅਨੁਸਾਰ ਸਾਰੀਆਂ ਖ਼ਰੀਦ ਏਜੰਸੀਆਂ ਵਲੋਂ ਕੁੱਲ ਖ਼ਰੀਦ ਕੇਂਦਰਾਂ 'ਚ 5 ਲੱਖ 7 ਹਜ਼ਾਰ 857 ਕੁਇੰਟਲ ਖ਼ਰੀਦ 'ਚੋਂ ਕਰੀਬ 4 ਲੱਖ ਕੁਇੰਟਲ ਲਿਫ਼ਟਿੰਗ ਨਾਲ ਇਸ ਵਾਰ ਦਾ ਮੰਡੀ ਪ੍ਰਬੰਧ ਕਾਫ਼ੀ ਸੁਖਾਲਾ ਹੋਇਆ ਪਿਆ | ਖ਼ਰੀਦ, ਲਿਫ਼ਟਿੰਗ ਤੋਂ ਬਾਅਦ ਕਿਸਾਨਾਂ ਦੇ ਵਿਕੇ ਹੋਏ ਝੋਨੇ ਦੀ ਅਦਾਇਗੀ ਵੀ ਕਿਸਾਨਾਂ ਦੇ ਖਾਤਿਆਂ 'ਚ ਸਮੇਂ ਸਿਰ ਹੋ ਰਹੀ ਹੈ | ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ਦਾ ਪੂਰਾ ਲਾਭ ਮਿਲ ਰਿਹਾ | ਦਾਖਾ ਮਾਰਕੀਟ ਕਮੇਟੀ ਅਧੀਨ ਹੁਣ ਤੱਕ ਖ਼ਰੀਦ ਹੋਈ ਝੋਨੇ ਦੀ ਜਿਣਸ ਪਿਛਲੇ ਸਾਲ ਦੇ ਮੁਕਾਬਲੇ 22 ਫ਼ੀਸਦੀ ਬਣਦੀ ਹੈ | ਮੰਡੀਆਂ 'ਚ ਝੋਨੇ ਦੀ ਆਮਦ 10 ਨਵੰਬਰ ਤੱਕ ਪੂਰੀ ਹੋਣ ਦਾ ਅਨੁਮਾਨ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬਿਜਲੀ ਸੋਧ ਬਿੱਲ 2025 ਦਾ ਸਖ਼ਤ ਵਿਰੋਧ ਕਰਾਂਗੇ- ਲਲਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।