25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਪਬਲਿਕ ਸਕੂਲ 'ਚ 'ਟ੍ਰੀ ਪਲਾਂਟੇਸ਼ਨ' ਪ੍ਰੋਗਰਾਮ

ਅਜੀਤ ਡੈਸਕ 24-10-2025
ਰਾਏਕੋਟ, 23 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਿਖੇ 'ਟਰੀ ਪਲਾਂਟੇਸ਼ਨ' ਕਰਵਾਇਆ ਗਿਆ | ਜਿਸ ਵਿਚ ਬੱਚਿਆਂ ਨੂੰ 'ਗਰੀਨ ਦੀਵਾਲੀ' ਮਨਾਉਣ ਸਬੰਧੀ ਉਤਸ਼ਾਹਿਤ ਕੀਤਾ ਗਿਆ ਸੀ | ਇਸ ਦੌਰਾਨ ਸਕੂਲ ਪਿ੍ੰਸੀਪਲ ਸ੍ਰੀਮਤੀ ਪੂਨਮ ਸਿੱਧੂ ਅਤੇ ਸਕੂਲ ਦੇ ਸੁਪਰਵਾਈਜ਼ਰ ਅਵਤਾਰ ਸਿੰਘ ਚੀਮਾ ਤੇ ਸ਼ੇਰ ਸਿੰਘ ਹੰਸਰਾ ਵਲੋਂ ਵਿਦਿਆਰਥੀਆਂ ਨੂੰ ਦੀਵਾਲੀ 'ਚ ਪਟਾਕੇ ਨਾ ਚਲਾਉਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਸਨ, ਜਿਸ ਵਿਚ ਬੱਚਿਆਂ ਨੇ ਫੁੱਲਾਂ ਅਤੇ ਫ਼ਲਾਂ ਦੇ ਬੂਟਿਆਂ ਨੂੰ ਲਗਾਇਆ | ਇਸ 'ਚ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਪਟਾਕੇ ਨਾ ਚਲਾ ਕੇ ਸਗੋਂ ਗਰੀਨ ਦੀਵਾਲੀ ਮਨਾਉਣਗੇ | ਜਿਸ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ | ਇਸ ਦੌਰਾਨ ਸਮੂਹ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਸਨ |
ਪਿਛਲੀ ਖ਼ਬਰ ਪੀਰ ਦੀ ਦਰਗਾਹ ਹਾਈਵੇਅ 'ਚ ਆਉਣ 'ਤੇ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਭਾਈ ਮੂੰਮ ਅਤੇ ਸਰਪ੍ਰਸਤ ਗਿੱਲ ਵਲੋਂ ਗੁਰਮਤਿ ਸਮਾਗਮਾਂ 'ਚ ਸਹਿਯੋਗ ਦੇਣ ਲਈ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।