30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਇਯਾਲੀ ਵਲੋਂ ਤਰਨ ਤਾਰਨ 'ਚ ਪੰਥਕ ਧਿਰਾਂ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਨੂੰ ਵੋਟ ਦੀ ਅਪੀਲ

ਅਜੀਤ ਡੈਸਕ 05-11-2025
ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਤਰਨਤਾਰਨ ਜ਼ਿਮਨੀ ਚੋਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਅਤੇ ਪੰਥਕ ਧਿਰਾਂ ਵਲੋਂ ਐਲਾਨੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਹੱਕ 'ਚ ਵੋਟ ਲਈ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਵੋਟ ਦੀ ਅਪੀਲ ਹੋ ਰਹੀ ਹੈ | ਭਾਈ ਮਨਦੀਪ ਸਿੰਘ ਨੂੰ ਵੋਟ ਦੀ ਅਪੀਲ ਕਰਦਿਆਂ ਐੱਮ ਐੱਲ.ਏ ਇਯਾਲੀ ਕਿਹਾ ਕਿ ਸ਼ਖ਼ਸੀਅਤ ਅਧਾਰਿਤ ਤਰਨਤਾਰਨ ਚੁਣਾਵੀ ਜਿੱਤ ਲਈ ਮਨਦੀਪ ਸਿੰਘ ਵੱਡਾ ਉਮੀਦਵਾਰ ਹੈ, ਜਿਸ ਦੀ ਹਮਾਇਤ 'ਤੇ ਉਤਰੀਆਂ ਸਭ ਪੰਥਕ ਧਿਰਾਂ ਪਿੰਡ ਪੱਧਰ ਤੱਕ ਸੂਖਮ ਰਣਨੀਤੀ ਬਣਾ ਕੇ ਚੋਣ ਪ੍ਰਚਾਰ ਵਿਚ ਰੁੱਝੀਆਂ ਹੋਈਆਂ ਹਨ | ਇਯਾਲੀ ਵਲੋਂ ਮਨਦੀਪ ਸਿੰਘ ਦੇ ਚੋਣ ਨਿਸ਼ਾਨ ਬਾਲਟੀ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਉਹ 2 ਹਫਤੇ ਤੋਂ ਤਰਨਤਾਰਨ ਦੇ ਵੋਟਰਾਂ ਵਿਚ ਰਹਿ ਕੇ ਆਪਣੇ ਰਾਜਨੀਤਿਕ ਫਾਇਦੇ ਤੋਂ ਦੂਰ ਹੁੰਦਿਆਂ ਪੰਥਕ ਹਿਤਾਂ ਲਈ ਮਨਦੀਪ ਸਿੰਘ ਦੇ ਬਾਲਟੀ ਚੋਣ ਨਿਸ਼ਾਨ ਲਈ ਵੋਟ ਮੰਗ ਰਿਹਾ | ਇਯਾਲੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਹਰ ਵੋਟਰ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੇ ਸਾਂਝੇ ਤੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਦੇ ਚੋਣ ਨਿਸ਼ਾਨ ਬਾਲਟੀ 'ਤੇ ਮੋਹਰ ਲਗਾ ਕੇ ਪੰਥਕ ਹਿਤਾਂ ਦੀ ਗੱਲ ਕਰੇ |
ਪਿਛਲੀ ਖ਼ਬਰ ਡੇਰਾ ਭਾਈ ਘਨੱਈਆ ਜੀ ਬੱਦੋਵਾਲ ਵਿਖੇ ਲੋੜਵੰਦ ਪਰਿਵਾਰਾਂ ਦੀਆਂ 21 ਧੀਆਂ ਦੇ ਸਮੂਹਿਕ ਵਿਆਹ ਅਗਲੀ ਖ਼ਬਰ ਪਿੰਡ ਰਾਊਵਾਲ ਦੇ ਦਿਉ ਭਰਾਵਾਂ ਨੂੰ ਸਦਮਾ, 95 ਸਾਲਾ ਮਾਤਾ ਬਸੰਤ ਕੌਰ ਦਿਉ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।